ਸਰਕਾਰੀ ਸਕੂਲਾਂ 'ਚਦਾਖਲੇ ਵਧਾਉਣ ਲਈ ਜਾਗਰੂਕਤਾ ਰੈਲੀ
ਸ਼ਹਿਰ ਦੇ ਵੱਖ ਵੱਖ ਹਿਸਿਆਂ ਚ ਜਾ ਕੇ ਕੀਤਾ ਜਾਗਰੂਕ
ਭਵਾਨੀਗੜ, 3 ਮਾਰਚ (ਗੁਰਵਿੰਦਰ ਸਿੰਘ): ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਲਈ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਵਾਨੀਗੜ ਵਲੋਂ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਲੋਕਾ ਨੂੰ ਜਾਗਰੂਕ ਕਰਨ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਦੀ ਚੰਗੀ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਇਹ ਰੈਲੀ ਕੱਢੀ ਗਈ ਹੈ ਜੋ ਬਾਬਾ ਪੋਥੀ ਵਾਲਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਨਵਾ ਬੱਸ ਸਟੈਡ, ਅਜੀਤ ਨਗਰ, ਬਿਸ਼ਨ ਨਗਰ ਤੋ ਹੁੰਦੀ ਹੋਈ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਮੈਡਮ ਪ੍ਰੇਮ ਲਤਾ, ਬਲਜੀਤ ਤੂਰ, ਨੀਤੂ ਸ਼ਰਮਾ, ਸੁਖਵਿੰਦਰ ਕੋਰ, ਪੂਜਾ ਰਾਣੀ, ਪਰਮਜੀਤ ਕੋਰ ਤੋਂ ਇਲਾਵਾ ਸਕੂਲੀ ਵਿਦਿਆਰਥੀ ਵੀ ਮੋਜੂਦ ਸਨ।
ਭਵਾਨੀਗੜ ਵਿਖੇ ਰੈਲੀ ਕੱਢਣ ਮੌਕੇ ਵਿਦਿਆਰਥੀ ਤੇ ਸਕੂਲ ਸਟਾਫ।