ਕੋਆਪਰੇਟਿਵ ਸੁਸਾਇਟੀ ਮਾਝੀ ਦੀ ਚੋਣ
ਗੁਰਜੀਤ ਬੀਂਬੜ ਬਣੇ ਮਾਝੀ ਸੁਸਾਇਟੀ ਦੇ ਪ੍ਰਧਾਨ
ਭਵਾਨੀਗੜ,3 ਮਾਰਚ (ਗੁਰਵਿੰਦਰ ਸਿੰਘ): ਪਿੰਡ ਮਾਝੀ, ਮਾਝਾ, ਬੀਂਬੜ ਅਤੇ ਬੀਂਬੜੀ ਦੇ ਕਿਸਾਨਾਂ ਦੀ ਕੋਆਪਰੇਟਿਵ ਸੁਸਾਇਟੀ ਮਾਝੀ ਦੇ ਗੁਰਜੀਤ ਸਿੰਘ ਬੀਂਬੜ ਬਹੁਸੰਮਤੀ ਨਾਲ ਪ੍ਰਧਾਨ ਬਣੇ। ਇਸ ਸਬੰਧੀ ਸੁਸਾਇਟੀ ਦੇ ਸਕੱਤਰ ਯਾਦਵਿੰਦਰ ਬਿੱਟੂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਪਿੰਡਾਂ ਦੇ ਕਿਸਾਨਾਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਸੀ ਅਤੇ ਅੱਜ ਮੈਂਬਰਾਂ ਦੀ ਬਹੁਸੰਮਤੀ ਨਾਲ ਗੁਰਜੀਤ ਸਿੰਘ ਬੀਂਬੜ ਨੂੰ ਸੁਸਾਇਟੀ ਦਾ ਪ੍ਰਧਾਨ, ਬਲਵਿੰਦਰ ਸਿੰਘ ਮਾਝੀ ਨੂੰ ਮੀਤ ਪ੍ਰਧਾਨ, ਅਜੈਬ ਸਿੰਘ ਮਾਝਾ ਨੂੰ ਪ੍ਰਧਾਨ ਸਬ ਕਮੇਟੀ, ਬੇਅੰਤ ਸਿੰਘ ਅਤੇ ਸੁਰਜੀਤ ਕੌਰ ਨੂੰ ਮੈਂਬਰ ਸਬ ਕਮੇਟੀ ਚੁਣਿਆ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਮਹਿੰਦਰ ਪਾਲ ਸਰਪੰਚ ਮਾਝੀ, ਕੁਲਵਿੰਦਰ ਸਿੰਘ ਮਾਝਾ, ਮਹੇਸ਼ ਕੁਮਾਰ ਮਾਝੀ, ਜਸਪਾਲ ਸਿੰਘ ਸਾਬਕਾ ਪੰਚ ਮਾਝੀ, ਗੁਰਸੇਵਕ ਸਿੰਘ, ਜਗਦੇਵ ਸਿੰਘ, ਪਰਗਟ ਸਿੰਘ, ਕਰਤਾਰ ਸਿੰਘ ਬੀਂਬੜ, ਗੁਰਮੁੱਖ ਸਿੰਘ ਬੀਂਬੜ ਸਮੇਤ ਇਲਾਕੇ ਦੇ ਕਿਸਾਨਾਂ ਨੇ ਵਧਾਈ ਦਿੱਤੀ।
ਚੁਣੇ ਸੁਸਾਇਟੀ ਮੈਬਰ ਅਤੇ ਨਾਲ ਵਰਿੰਦਰ ਪੰਨਵਾਂ ਚੇਅਰਮੈਨ।