ਐਂਟੀ ਤੰਬਾਕੂ ਕੰਟਰੋਲ ਵਿਸ਼ੇ ਉੱਪਰ ਜਾਗੂਰਕਤਾ ਸੈਮੀਨਾਰ
ਕੋਰੋਨਾ ਵਾਇਰਸ ਦੇ ਲੱਛਣਾਂ ਤੇ ਬਚਾਅ ਦੀ ਜਾਣਕਾਰੀ ਸਾਂਝੀ ਕੀਤੀ
ਭਵਾਨੀਗੜ੍ਹ 5 ਮਾਰਚ {ਗੁਰਵਿੰਦਰ ਸਿੰਘ} ਸਥਾਨਕ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਚ ਐਸ.ਐਮ.ਓ ਭਵਾਨੀਗੜ੍ਹ ਡਾ.ਪ੍ਰਵੀਨ ਗਰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਲਜ ਵਿਚ ਚੱਲ ਰਹੇ ਐਨ.ਐਸ.ਐਸ,ਬੱਡੀਜ ਗਰੁੱਪ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ‘ਐਂਟੀ ਤੰਬਾਕੂ ਕੰਟਰੋਲ’ ਵਿਸ਼ੇ ਉੱਪਰ ਵਿਸ਼ੇਸ ਲੈਕਚਰ ਕਰਵਾਇਆ ਗਿਆ ਜਿਸ ਵਿਚ ਸ੍ਰੀ ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਸਿਵਲ ਹਸਪਤਾਲ ਭਵਾਨੀਗੜ੍ਹ ਅਤੇ ਸ੍ਰੀ ਕਾਕਾ ਰਾਮ ਸ਼ਰਮਾ ਐਸ.ਆਈ,ਸ੍ਰੀ ਬਲਦੇਵ ਸਿੰਘ ਅਤੇ ਸ੍ਰੀ ਗੁਰਵਿੰਦਰ ਸਿੰਘ ਐਮ.ਪੀ.ਡਬਲਿਊ (ਐਮ)ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਲੈਕਚਰ ਦੌਰਾਨ ਉਪਰੋਕਤ ਵਿਸ਼ੇਸ ਬੁਲਾਰਿਆ ਨੇ ਐਂਟੀ ਤੰਬਾਕੂ ਕੰਟਰੋਲ ਪ੍ਰੋਗਰਾਮ ਬਾਰੇ ਜਾਣਕਾਰੀ, ਤੰਬਾਕੂ ਤੇ ਤੰਬਾਕੂ ਨਾਲ ਬਣਨ ਵਾਲੇ ਪਦਾਰਥਾਂ ਦੇ ਬੁਰੇ ਪ੍ਰਭਾਵਾਂ ਅਤੇ ਇਹਨਾਂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ । ਇਸ ਤੋਂ ਇਲਾਵਾ ਇਹਨਾਂ ਬੁਲਾਰਿਆਂ ਨੇ ਪੂਰੇ ਸੰਸਾਰ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਦੀ ਜਾਣਕਾਰੀ ਵੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ । ਇਸ ਪ੍ਰੋਗਰਾਮ ਦੇ ਅੰਤ ਉੱਪਰ ਕਾਲਜ ਪ੍ਰਿੰਸੀਪਲ ਪ੍ਰੋ ਪਦਮਪ੍ਰੀਤ ਕੌਰ ਘੁਮਾਣ ਨੇ ਆਏ ਬੁਲਾਰਿਆਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਦਾ ਮੰਚ ਸੰਚਾਲਣ ਪ੍ਰੋ ਗੁਰਪ੍ਰੀਤ ਕੌਰ ਦੁਆਰਾ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ ।
ਸੈਮੀਨਾਰ ਦੌਰਾਨ ਵਿਦਿਆਰਥੀ ਅਤੇ ਸਟਾਫ .