ਗੁਰਦੁਵਾਰਾ ਪਾਤਸਾਹੀ ਨੌਵੀਂ ਵਿਖੇ ਸਿੱਖ ਸੰਗਤ ਦਾ ਭਰਵਾਂ ਇਕੱਠ
ਸੰਗਤ ਨੇ ਢੱਡਰੀਆ ਵਾਲਿਆਂ ਦੇ ਹੱਕ ਦਾ ਖੜਨ ਦਾ ਕੀਤਾ ਐਲਾਨ
ਭਵਾਨੀਗੜ੍ਹ, 05 ਮਾਰਚ (ਗੁਰਵਿੰਦਰ ਸਿੰਘ): ਅੱਜ ਗੁਰਦੁਵਾਰਾ ਪਾਤਸਾਹੀ ਨੌਵੀਂ ਵਿਖੇ ਸਿੱਖ ਸੰਗਤ ਦਾ ਭਰਵਾਂ ਇਕੱਠ ਹੋਇਆ ਜਿਸ ਵਿਚ ਭਵਾਨੀਗੜ੍ਹ ਦੀ ਸਿੱਖ ਸੰਗਤ ਵਲੋਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਦੇ ਮੁਖੀ ਤੇ ਪ੍ਰਸਿੱਧ ਸਿਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਮਰਥਨ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਨਾਲ ਖੜ੍ਹਨ ਦਾ ਫੈਸਲਾ ਲਿਆ ਹੈ। ਇਸ ਮੌਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਆਏ ਅਵਤਾਰ ਸਿੰਘ ਤੂਰ , ਜਥੇਦਾਰ ਇੰਦਰਜੀਤ ਸਿੰਘ ਤੂਰ. ਭਾਈ ਭੀਮ ਸਿੰਘ ਆਦਿ ਨੇ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਪਿਛਲੇ ਕੁਝ ਸਾਲਾਂ ਤੋਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਪ੍ਰਚਾਰ ਤੋਂ ਪੁਜਾਰੀਵਾਦ ਅਤੇ ਸੰਪ੍ਰਦਾਈਆਂ ਨੂੰ ਤਕਲੀਫ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਨੇ ਆਪਣੇ ਅਗਲੇ 6 ਮਹੀਨੇ ਦੇ ਦੀਵਾਨ ਰੱਦ ਕਰ ਦਿੱਤੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਸੰਗਤਾਂ ਵੱਲੋਂ ਆਰੰਭ ਕਰ ਦਿੱਤੀਆਂ ਗਈਆਂ ਸਨ ਇਸ ਕਰਕੇ ਪੁਜਾਰੀਆਂ ਅਤੇ ਟਕਸਾਲੀਆਂ ਦੀ ਗੁੰਡਾਗਰਦੀ ਪ੍ਰਤੀ ਸੰਗਤਾਂ 'ਚ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਮੁੱਚੀਆਂ ਸੰਗਤਾਂ ਸਾਹਮਣੇ ਟੀਵੀ 'ਤੇ ਸਵਾਲ ਜਵਾਬ ਕਰਨ ਦਾ ਜਥੇਦਾਰਾਂ ਤੇ ਟਕਸਾਲੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਜਦ ਕਿ ਹੁਣ ਉਹ ਲੋਕ ਵਿਚਾਰ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸਮੁੱਚੀ ਸੰਗਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਲਏ ਗਏ ਫੈਸਲੇ ਨਾਲ ਖੜ੍ਹੀ ਹੈ । ਇਸ ਮੌਕੇ ਹੋਰਨਾਂ ਤੋ ਇਲਾਵਾ ਬਲਜਿੰਦਰ ਸਿੰਘ , ਗੁਰਤੇਜ ਸਿੰਘ , ਮੇਜਰ ਸਿੰਘ ,ਗੁਰਮੱਤ ਸਿੰਘ , ਪ੍ਰਦੀਪ ਕੁਮਾਰ , ਕੁਲਦੀਪ ਕੌਰ , ਪਰਮਜੀਤ ਕੌਰ , ਮਨਜੀਤ ਕੌਰ , ਹਰਿੰਦਰ ਪਾਲ ਕੌਰ , ਲਖਵਿੰਦਰ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਮੌਜੂਦ ਸਨ .
ਢੱਡਰੀਆਂ ਵਾਲਿਆਂ ਦੇ ਹੱਕ 'ਚ ਮੀਟਿੰਗ ਕਰਦੇ ਲੋਕ।