ਮੁੜ ਵਸੇਬਾ ਕੇਂਦਰ ਪੁੱਜੇ ਐਸ ਡੀ ਐਮ ਸੰਗਰੂਰ
ਸਾਰਾ ਇਲਾਜ਼ ਸਰਕਾਰ ਵੱਲੋਂ ਬਿਲਕੁਲ ਫਰੀ: ਵਾਲੀਆ
ਭਵਾਨੀਗੜ੍ਹ 07 ਮਾਰਚ 2020 (ਗੁਰਵਿੰਦਰ ਰੋਮੀ) ਬਬਨਦੀਪ ਸਿੰਘ ਵਾਲੀਆ (ਪੀ.ਸੀ.ਐੱਸ.) ਇਸ ਮੌਕੇ ਸੰਗਰੂਰ ਐਸ ਡੀ ਐਮ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ । ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਮੁੜ ਵਸੇਬਾ ਕੇਂਦਰ, ਘਾਬਦਾਂ (ਸੰਗਰੂਰ ) ਵਿੱਖੇ ਪੁਹੰਚੇ। ਮਰੀਜਾਂ ਦੇ ਰਹਿਣ ਸਹਿਣ ਦੇ ਵਾਰਡ ਚੈਕ ਕੀਤੇ। ਮਰੀਜਾਂ ਦੇ ਖਾਣੇ ਬਾਰੇ ਵੀ ਮਰੀਜ਼ਾਂ ਦੀ ਰਾਏ ਲਈ, ਅਤੇ ਖੁਸ਼ੀ ਪ੍ਰਗਟਾਈ। ਉਹਨਾਂ ਨੇ ਮਰੀਜਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ਮੇਰਾ ਅਸੀਰਵਾਦ ਸਮੁੱਚੇ ਰੂਪ ਵਿੱਚ ਤੁਹਾਡੇ ਨਾਲ ਰਹੇਗਾ। ਇਸ ਮੌਕੇ ਓਟ ਦੇ ਮਰੀਜਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹੋਰ ਮਰੀਜਾਂ ਨੂੰ ਵੀ ਓਟ ਦੇ ਬਾਰੇ ਵਿੱਚ ਸਮਝਾਓ ਕਿ ਇਹ ਮੈਡੀਸਨ ਹੀ ਮੁਫ਼ਤ ਨਹੀਂ ਬਲਕਿ ਸਾਰਾ ਇਲਾਜ਼ ਸਰਕਾਰ ਵੱਲੋਂ ਬਿਲਕੁਲ ਫਰੀ ਹੈ।ਆਪਣਾ ਪੂਰਾ ਕੋਰਸ ਕਰਕੇ ਇਲਾਜ਼ ਕਰਵਾਓ,ਪਰ ਦਵਾਈ ਆਪਣੇ ਆਪ ਘਟਾਉਂਦੇ ਰਹੋ ਤਾਂ ਕਿ ਛੱਡਣ ਤੋਂ ਬਾਅਦ ਮੁੜ ਇਸ ਰੋਗ ਦੇ ਸਿਕਾਰ ਨਾ ਹੋਵੋਂ। ਉਨ੍ਹਾਂ ਨੇ ਕੌਸਲਰ ਸਾਹਿਬ ਸਤਿਗੁਰ ਸਿੰਘ ਨਾਲ ਓਟ ਦੀ ਪ੍ਰਕਿਰਿਆ, ਰਜਿਸਟਰੇਸ਼ਨ ਅਤੇ ਕੌਂਸਲਿੰਗ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨੇ ਉੱਘੇ ਲੇਖਕ ਸ੍ਰੀ ਪਰਮਜੀਤ ਸਿੰਘ ਪੰਮੀ ਫੱਗੂਵਾਲੀਆ ਨਾਲ ਵੀ ਗੱਲਬਾਤ ਕੀਤੀ। ਪੰਮੀ ਨੇ ਆਪਣੀ ਪੁਸਤਕ ਨਸ਼ਾ ਯੁਕਤੀ, ,ਸਮੱਸਿਆ, ਹੱਲ ਅਤੇ ਪੁਨਰਵਾਸ ਉਹਨਾਂ ਨੂੰ ਭੇਂਟ ਕੀਤੀ। ਇਸ ਸਮੇਂ ਡਾ ਦੀਪਕ ਕਾਂਸਲ ਮਨੋ ਚਕਿਤਸਕ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ, ਸੰਗਰੂਰ , ਡਾ ਰਵੀ ਗੋਇਲ ਮੈਡੀਕਲ ਅਫ਼ਸਰ, ਮੈਨੇਜਰ ਸ੍ਰ ਅਵਤਾਰ ਸਿੰਘ ਗਰੇਵਾਲ, ਕੌਂਸਲਰ ਸਤਗੁਰੂ ਸਿੰਘ, ਹੈਲਥ ਅਫ਼ਸਰ ਹਰਪ੍ਰੀਤ ਸਿੰਘ,ਵਿਕਰਮਜੀਤ ਸਿੰਘ, ਦਿਲਪ੍ਰੀਤ ਸਿੰਘ ਵਾਰਡ ਅਟੈਂਡਟ,ਜੀਵਨ ਸਿੰਘ, ਕੁਲਵਿੰਦਰ ਸਿੰਘ ਹੋਰ ਮੁਲਾਜ਼ਮ ਅਤੇ ਮਰੀਜ ਹਾਜ਼ਰ ਸਨ।
ਪੰਮੀ ਫੱਗੂਵਾਲੀਆ ਆਪਣੀ ਪੁਸਤਕ ਭੇਟ ਕਰਦੇ ਹੋਏ .