ਦਲਦਲ ਕਾਰਣ ਮੁੱਹਲਾ ਵਾਸੀ ਪ੍ਰੇਸ਼ਾਨ
ਕਿਹਾ ਥੋੜੇ ਜਹੇ ਮੀਹ ਨਾਲ ਛੱਪੜਾਂ ਦਾ ਰੂਪ ਧਾਰਦਾ
ਭਵਾਨੀਗੜ੍ਹ 9 ਮਾਰਚ (ਗੁਰਵਿੰਦਰ ਸਿੰਘ): ਇੱਕ ਪਾਸੇ ਕੈਪਟਨ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਂਗ ਬਣਾਉਣ ਦੇ ਯਤਨ ਕਰ ਰਹੀ ਹੈ ਉੱਥੇ ਹੀ ਭਵਾਨੀਗੜ ਸ਼ਹਿਰ ਦੇ ਕਈ ਗਲੀ ਮੁਹੱਲਿਆਂ ਦੀ ਹਾਲਤ ਥੋੜ੍ਹਾ ਜਿਹਾ ਮੀਹ ਪੈ ਜਾਣ ਤੋਂ ਬਾਅਦ ਪਿੰਡਾਂ 'ਚ ਬਣੇ ਛੱਪੜਾਂ ਦਾ ਰੂਪ ਧਾਰ ਲੈਦੇ ਹਨ ਜਿਸ ਕਰਕੇ ਉੱਥੇ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈੰਦੀ ਹੈ। ਇਸੇ ਤਰਾਂ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਸਥਿਤ ਬਲਦੇਵ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਇੱਥੇ ਕੱਚੀ ਸੜਕ ਦਲਦਲ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਚਿੱਕੜ ਕਈ ਕਈ ਦਿਨ ਨਹੀਂ ਸੁਕਦਾ ਦੋ ਦਿਨ ਪਹਿਲਾਂ ਹੋਈ ਬਾਰਿਸ਼ ਨੇ ਮੁਹੱਲੇ ਦੀ ਸ਼ਕਲ ਵਿਗਾੜ ਕੇ ਰੱਖ ਦਿੱਤੀ ਹੈ ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਵਿੱਚ ਸਰਕਾਰ ਪ੍ਰਤੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਮੁਹੱਲੇ ਦੇ ਵਸਨੀਕ ਨਰਿੰਦਰ ਸ਼ਰਮਾ, ਯੋਗੇਸ਼ ਰਤਨ, ਮਹਿੰਦਰ ਸਿੰਘ, ਜਸਵਿੰਦਰ ਸਿੰਘ, ਲੱਖਾ ਸਿੰਘ, ਅਮਿਤ ਕੁਮਾਰ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਕੱਚੀ ਸੜਕ ਨੂੰ ਜਲਦ ਤੋਂ ਜਲਦ ਪੱਕਾ ਕਰਵਾ ਕੇ ਮੁਹੱਲਾ ਵਾਸੀਆਂ ਨੂੰ ਇਸ ਨਰਕ ਭਰੀ ਜ਼ਿੰਦਗੀ 'ਚੋਂ ਕੱਢਿਆ ਜਾਵੇ। ਮੁਹੱਲੇ ਦੇ ਲੋਕਾਂ ਨੇ ਰੋਸ਼ ਜਤਾਉਦਿਆ ਅਖਿਆ ਕਿ ਪ੍ਰਸ਼ਾਸ਼ਨ ਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਕੋਈ ਕਦਮ ਚੱਕਿਆ ਜਾ ਰਿਹਾ ਹੈ।
ਗਲੀ ਦੀ ਬਣੀ ਤਰਕਯੋਗ ਹਾਲਤ ਦੀ ਮੂੰਹ ਬੋਲਦੀ ਤਸਵੀਰ।