ਸਮਾਰਟ ਸਕੂਲ,ਫੱਗੂਵਾਲਾ ਤੇ ਡਿਸਪੈਂਸਰੀ ਦਾ ਸਿਹਤ ਮੰਤਰੀ ਵਲੋਂ ਦੌਰਾ ।
ਭਵਾਨੀਗੜ੍ਹ 09 ਮਾਰਚ (ਗੁਰਵਿੰਦਰ ਸਿੰਘ ) ਪੰਜਾਬ ਦੇ ਸਿੱਖਿਆ ਮੰਤਰੀ ਮਾਣਯੋਗ ਵਿਜੈ ਇੰਦਰ ਸਿੰਗਲਾ ਦੇ ਉਦਮਾ ਸਦਕਾ ਸਕੂਲਾਂ ਨੂੰ ਮਨਰੇਗਾ ਸਕੀਮ ਤਹਿਤ ਆਏ ਸਕੂਲ ਦੇ ਪਾਰਕ ਲਈ ਮਨਜੂਰ ਕਰਵਾਏ ਬੂਟੇ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਸਿੰਗਲਾ ਸਾਹਿਬ ਜੀ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਜੀ ਪੁਹੰਚੇ । ਜਿਨ੍ਹਾਂ ਵਿੱਚ ਟਰੈਕੀਪਾਮ, ਅਰੀਕਾ ਪਾਮ, ਡਾਇਫ਼ਸਿਜ ਪਾਮ, ਕੂਈਨ ਪਾਮ ਆਦਿ ਕੀਮਤੀ ਬੂਟੇ ਲਗਾਏ । ਪ੍ਰਿਸੀਪਲ ਅਰਜੋਤ ਕੌਰ ਜੀ ,ਹਰੀ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਭਵਾਨੀਗੜ੍ਹ ਸਰਪੰਚ ਸ੍ਰ ਕਰਮਜੀਤ ਸਿੰਘ ਘੁੰਮਣ , ਬੀ. ਡੀ. ਪੀ .ਓ. ਸਾਹਿਬ,ਭਵਾਨੀਗੜ੍ਹ, ਸ੍ਰੀ ਲੇਨਿਨ ਗਰਗ ਜੀ ਅਤੇ ਮਨਰੇਗਾ ਸੈਕਟਰੀ ਸ ਦਰਸਨ ਸਿੰਘ ਭੱਟੀਵਾਲ ਵੀ ਸ਼ਾਮਲ ਹੋਏ । ਇਸ ਸਮੇਂ ਸਕੂਲ ਦੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਉੱਘੇ ਲੇਖਕ ਸ੍ਰੀ ਪੰਮੀ ਫੱਗੂਵਾਲੀਆ ਜੀ ਅਤੇ ਨਗਰ ਪੰਚਾਇਤ ਵਲੋਂ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਸ੍ਰ ਬਲਬੀਰ ਸਿੰਘ ਸਿੱਧੂ ਦਾ ਵਿਸੇਸ ਸਨਮਾਨ ਕੀਤੀ ਗਿਆ।
ਡਿਸਪੈਸਰੀ ਦਾ ਵੀ ਨਿਰੀਖਣ ਕੀਤਾ ਗਿਆ। ਡਿਸਪੈਂਸਰੀ ਦੇ ਸੁਧਾਰ ਦਾ ਭਰੋਸਾ ਦਿੱਤਾ ਅਤੇ ਸਫਾਈ ਸਬੰਧੀ ਵੀ ਪ੍ਰੇਰਿਤ ਕੀਤਾ। ਮੈਡੀਸਨ ਬਾਰੇ ਵਿਚਾਰ ਅਤੇ ਰਿਕਾਰਡ ਅਪਡੇਟ ਰੱਖਣ ਵਾਸਤੇ ਕਿਹਾ। ਦੋਵੇਂ ਮੰਤਰੀ ਸਹਿਬਾਨਾਂ ਨੇ ਆਮ ਲੋਕਾਂ ਦੀਆਂ ਮੁਸਕਲਾਂ ਵੀ ਸੁਣੀਆਂ। ਇਸ ਸਮੇਂ ਜਗਤਾਰ ਸਿੰਘ ਨਮਾਦੇ ,ਜਸਪਾਲ ਸਿੰਘ ਪੀ ਏ,ਏ. ਡੀ. ਸੀ. ਸ੍ਰੀ ਰਜੇਸ਼ ਤ੍ਰਿਪਾਠੀ , ਸੀ. ਐਮ. ਓ. ,ਸੰਗਰੂਰ ਡਾ ਰਾਜ ਕੁਮਾਰ ਜੀ, ਐਸ ਐਮ ਓ, ਭਵਾਨੀਗੜ੍ਹ , ਬਲਬੀਰ ਸਿੰਘ ਘੁੰਮਣ, ਇਕਬਾਲ ਸਿੰਘ, ਪਿੰਡ ਦੇ ਪਤਵੰਤੇ ਸੱਜਣ,ਡਿਸਪੈਸਰੀ ਦੇ ਮੁਲਾਜਮ ਅਤੇ ਸਮੂੰਹ ਸਕੂਲ ਸਟਾਫ ਹਾਜਰ ਸੀ।
ਸਿਹਤ ਮੰਤਰੀ ਨੂੰ ਸਨਮਾਨਿਤ ਕਰਦੇ ਹੋਏ