ਮਿਸਡ ਕਾਲ ਮੁਹਿੰਮ ਤਹਿਤ ਪੋਸਟਰ ਲਾਏ
ਲੋਕਾਂ ਨੂੰ ਜਾਗਰੂਕ ਕਰਨ ਲਈ ਆਪ ਵਲੋਂ ਮਿਸਡ ਕਾਲ ਮੁਹਿੰਮ ਸ਼ੁਰੂ
ਭਵਾਨੀਗੜ੍ਹ 11 ਮਾਰਚ {ਗੁਰਵਿੰਦਰ ਸਿੰਘ } ਆਮ ਆਦਮੀ ਪਾਰਟੀ ਵਲੋਂ 2022 ਨੂੰ ਮੁਖ ਰੱਖਦਿਆਂ ਸੂਬੇ ਵਿਚ ਮਿਸ ਕਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਣ ਲਈ ਇਕ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਤੇ ਮਿਸ ਕਾਲ ਮਾਰ ਕੇ ਆਪ ਦਾ ਮੇਂਬਰ ਬਣਿਆ ਜਾ ਸਕਦਾ ਹੈ . ਇਸ ਲਈ ਇਲਾਕਾ ਭਵਾਨੀਗੜ੍ਹ ਵਿਚ ਪੋਸਟਰ ਵੀ ਲਾਏ ਗਏ . ਇਸ ਮੌਕੇ ਹਰਦੀਪ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਓਹਨਾ ਅਤੇ ਸਾਥੀਆਂ ਵਲੋਂ ਮਿਲ ਕੇ ਪਾਰਟੀ ਦੀ ਮਜਬੂਤੀ ਲਈ ਪੋਸਟਰ ਲਾਏ ਜਾ ਰਹੇ ਹਨ .ਇਸ ਮੌਕੇ ਓਹਨਾ ਨਾਲ ਸਟਾਲਨ ਸਿੰਘ , ਬਲਜਿੰਦਰ ਸਿੰਘ , ਯਾਦਵਿੰਦਰ ਸਿੰਘ ਤੂਰ , ਹਰਗਮਦੂਰ ਸਿੰਘ , ਨਿਰਭੈ ਸਿੰਘ , ਤੋਂ ਇਲਾਵਾ ਹੋਰ ਸਾਥੀ ਵੀ ਮੌਜੂਦ ਸਨ .
ਮਿਸਡ ਕਾਲ ਮੁਹਿੰਮ ਤਹਿਤ ਪਾਰਟੀ ਵਰਕਰ .