ਬੈਕ ਨੇ ਸੇਨੇਟਾਇਜ਼ਰ ਨਾਲ ਹੱਥ ਸਾਫ ਕਰਵਾਉਣ ਦੀ ਮੁਹਿੰਮ ਆਰੰਭੀ
ਭਵਾਨੀਗੜ,17 ਮਾਰਚ (ਗੁਰਵਿੰਦਰ ਸਿੰਘ): ਕਰੋਨਾ ਵਾਇਰਸ ਦੇ ਖੌਫ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਜਿੱਥੇ ਪੂਰੀ ਤਰ੍ਹਾਂ ਨਾਲ ਚੌਕਸ ਨਜ਼ਰ ਆ ਰਹੀ ਹੈ ਤੇ ਆਮ ਲੋਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਕਰੋਨਾ ਨਾਲ ਨਜਿੱਠਣ ਲਈ ਨਿੱਜੀ ਬੈਂਕ ਵੀ ਅੱਗੇ ਆ ਰਹੇ ਹਨ ਜਿਸ ਤਹਿਤ ਸਥਾਨਕ ਸ਼ਹਿਰ ਦੀ ਅੈੱਚਡੀਅੈੱਫਸੀ ਬੈੰਕ ਬ੍ਰਾਂਚ ਦੇ ਪ੍ਰਬੰਧਕਾਂ ਨੇ ਨਵੇਕਲੀ ਪਹਿਲ ਕਰਦਿਆਂ ਬੈੰਕ 'ਚ ਆਉਣ ਵਾਲੇ ਗ੍ਰਾਹਕਾਂ ਦੇ ਹੱਥ ਸੇਨੇਟਾਇਜ਼ਰ ਨਾਲ ਸਾਫ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਸਬੰਧੀ ਬੈੰਕ ਪ੍ਰਬੰਧਕ ਰਾਜੀਵ ਜਿੰਦਲ ਨੇ ਕਿਹਾ ਕਿ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਨਾਲ ਹਾਹਾਕਾਰ ਮੱਚੀ ਹੋਈ ਹੈ ਤੇ ਲੋਕ ਡਰ ਹੇਠ ਜੀਅ ਰਹੇ ਇਸ ਲਈ ਸਾਵਧਾਨੀ ਦੇ ਤੌਰ 'ਤੇ ਕਦਮ ਚੁਕਦਿਆਂ ਸਾਡੇ ਵੱਲੋਂ ਬੈੰਕ ਦੇ ਬਾਹਰ ਗ੍ਰਾਹਕਾਂ ਦੀ ਸਿਹਤ ਦੇ ਮੱਦੇਨਜ਼ਰ ਹੱਥਾਂ ਨੂੰ ਸੇਨੇਟਾਇਜ਼ਰ ਨਾਲ ਸਾਫ ਕਰਵਾਉਣ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ। ਬੈੰਕ ਆਉਣ ਵਾਲੇ ਗ੍ਰਾਹਕਾਂ ਨੇ ਵੀ ਉਕਤ ਬੈੰਕ ਵੱਲੋਂ ਚੁੱਕੇ ਗਏ ਇਸ ਕਦਮ ਦੀ ਪ੍ਸ਼ੰਸਾ ਕਰਦਿਆਂ ਕਿਹਾ ਕਿ ਹੋਰਨਾਂ ਬੈੰਕਾ ਨੂੰ ਵੀ ਇਸੇ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਸਰੋਕਾਰ ਰੱਖ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।
ਗ੍ਰਾਹਕਾਂ ਦੇ ਹੱਥ ਸਾਫ ਕਰਵਾਉਂਦਾ ਬੈਕ ਦਾ ਮੁਲਾਜ਼ਮ।