ਜਨਤਾ ਕਰਫਿਊ'
ਸੇਵਾ 'ਚ ਜੁਟੇ ਲੋਕਾਂ ਦੇ ਸਮਰਥਨ 'ਚ ਬਜਾਈਆਂ ਤਾੜੀਆਂ
ਭਵਾਨੀਗੜ, 22 ਮਾਰਚ (ਗੁਰਵਿੰਦਰ ਸਿੰਘ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਜਨਤਾ ਕਰਫਿਊ' ਦੌਰਾਨ ਖੁਦ ਨੂੰ ਕਿਸੇ ਬਿਮਾਰੀ ਦੀ ਲਪੇਟ 'ਚ ਆਉਣ ਦੇ ਕਿਸੇ ਡਰ ਤੋਂ ਬਿਨਾਂ ਆਮ ਲੋਕਾਂ ਲਈ ਸੇਵਾ ਵਿੱਚ ਜੁਟੇ ਲੋਕਾਂ ਦੀ ਹੌਸਲਾ ਅਫਜਾਈ ਕਰਨ ਲਈ ਕੀਤੀ ਅਪੀਲ ਦੇ ਚੱਲਦਿਆਂ ਅੱਜ ਸ਼ਹਿਰ ਵਿੱਚ ਬਜੁਰਗਾਂ, ਮਹਿਲਾਵਾਂ ਤੇ ਬੱਚਿਆਂ ਨੇ ਡਾਕਟਰਾਂ, ਪੁਲਸ ਸਮੇਤ ਮੀਡਿਆ ਖੇਤਰ ਦੇ ਲੋਕਾਂ ਦੀ ਤਾਲੀਆਂ, ਥਾਲੀਆਂ ਤੇ ਸ਼ੰਖ ਬਜਾ ਕੇ ਸਵਾਗਤ ਕੀਤਾ। ਇਸ ਮੌਕੇ ਲੋਕਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਹਿਰ ਦੇ ਬਾਵਜੂਦ ਉਕਤ ਖੇਤਰ ਨਾਲ ਸਬੰਧਤ ਲੋਕ ਅਪਣੀ ਜਿੰਦਗੀ ਨੂੰ ਜੋਖਮ ਵਿੱਚ ਪਾ ਕੇ ਪੂਰੇ ਜਜਬੇ ਨਾਲ ਸੇਵਾਵਾਂ ਨਿਭਾ ਰਹੇ ਹਨ, ਜੋ ਕਾਬਲੇ ਤਾਰੀਫ਼ ਹੈ। ਇਸ ਮੌਕੇ ਹਿਮਾਸ਼ੀ ਅਗਰਵਾਲ ਨੇ ਕਿਹਾ ਕਿ ਮੀਡਿਆ ਕਰਮੀਆਂ ਨੇ ਅੱਜ ਜਨਤਾ ਕਰਫਿਊ ਹੋਣ ਦੇ ਬਾਵਜੂਦ ਦੇਸ਼ ਤੇ ਦੁਨੀਆਂ ਦੀ ਪਲ ਪਲ ਦੀ ਜਾਣਕਾਰੀ ਆਮ ਲੋਕਾਂ ਤੱਕ ਬਾਖੂਬੀ ਪਹੁੰਚਾਈ। ਇਸ ਮੌਕੇ ਬਿੰਦੂ ਸ਼ਾਹੀ, ਅਨੁਰਾਧਾ ਜੈਨ, ਆਸ਼ਾ ਸਿੰਗਲਾ, ਰੂਪ ਚੰਦ ਗੋਇਲ, ਮਮਤਾ ਗੋਇਲ, ਮਾਸਟਰ ਕ੍ਰਿਸ਼ਨ ਚੰਦ ਸਿੰਗਲਾ, ਵਿਜੇ ਗੋਇਲ ,ਡਾ ਦੀਪਕ ਸਿੰਗਲਾ, ਮੀਨੂੰ ਸਿੰਗਲਾ, ਸੀਤਾ ਸਿੰਗਲਾ, ਉਰਮੀਲਾ ਸਿੰਗਲਾ, ਮੋਨਿਕਾ ਸਿੰਗਲਾ, ਸ਼ੈਲੀਜ਼ਾ ਸਿੰਗਲਾ, ਰੇਖਾ ਰਾਣੀ, ਪੂਨਮ ਗੋਇਲ, ਧਨੁਪ੍ਰਿਆ, ਕੇਸ਼ਵ ਚੰਦ, ਸ਼ੁਸੀਲ ਕੁਮਾਰ ਆਦਿ ਹਾਜ਼ਰ ਸਨ।
ਤਾੜੀਆਂ ਬਜਾ ਕੇ ਸਵਾਗਤ ਕਰਦੇ ਸ਼ਹਿਰ ਵਾਸੀ।