ਲੋੜਵੰਦ ਪਰਿਵਾਰਾਂ ਨੂੰ ਵੰਡੇ ਰਾਸ਼ਨ
ਵੱਖ ਵੱਖ ਸਮਾਜਿਕ ਜਥੇਬੰਦੀਆ ਆਈਆ ਅੱਗੇ
ਭਵਾਨੀਗੜ੍ ( ਗੁਰਵਿੰਦਰ ਸਿੰਘ) ਕਰੋਨਾ ਵਾਇਰਸ ਦੇ ਪ੍ਕੋਪ ਤੋ ਬਚਣ ਲਈ ਪੰਜਾਬ ਸਰਕਾਰ ਵਲੋ ਸੂਬੇ ਅੰਦਰ ਕਰਫਿਓ ਲਾਇਆ ਗਿਆ ਹੈ ਜਿਸ ਦੇ ਚਲਦਿਆਂ ਗਰੀਬ ਪਰਿਵਾਰ ਜੋ ਕਿ ਰੋਜ ਕਮਾਓੁਦਾ ਸੀ ਤੇ ਓੁਹੀ ਓੁਸ ਦਾ ਪਰਿਵਾਰ ਖਾਦਾ ਸੀ ਪਰ ਕਰਫਿਓ ਲੱਗਣ ਕਾਰਨ ਕੰਮ ਕਾਰ ਤੋ ਵੇਹਲੇ ਹੋਏ ਪਰਿਵਾਰਾਂ ਨਾਲ ਹਮਦਰਦੀ ਪਰਗਟ ਕਰਦਿਆ ਅੱਜ ਵੱਖ ਵੱਖ ਸ਼ੋਸ਼ਲ ਜਥੇਬੰਦੀਆ ਵਲੋ ਭਵਾਨੀਗੜ੍ ਅਤੇ ਨੇੜਲੇ ਪਿੰਡ ਬਲਿਆਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ । ਇਸ ਮੋਕੇ ਜਸਵਿੰਦਰ ਸਿੰਘ ਚੋਪੜਾ. ਜਿਲਾ ਪ੍ਰੀਸ਼ਦ ਮੈਬਰ ਨਾਨਕ ਚੰਦ ਨਾਇਕ. ਬਲਦੇਵ ਸਿੰਘ ਬਾਲਦ ਕੋਠੀ ਵਲੋ ਪਿੰਡ ਬਾਲਦ ਕੋਠੀ ਵਿੱਚ ਬਾਗ੍ੜੀ ਲਹਾਰਾ ਦੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਓੁਥੇ ਹੀ ਵਾਲਮਿਕੀ ਭਵਨ ਕਮੇਟੀ ਭਵਾਨੀਗੜ ਵਲੋ ਗਮੀ ਕਲਿਆਣ ਕੋਮੀ ਮੀਤ ਪ੍ਰਧਾਨ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੀ ਅਗਵਾਈ ਵਿੱਚ ਪ੍ਰਧਾਨ ਅਮਰਜੀਤ ਸਿੰਘ ਬੱਬੀ. ਦੀਪਕ ਸਹੋਤਾ. ਗਗਨ ਕੁਮਾਰ. ਅਵਤਾਰ ਸਿੰਘ ਕਾਕੜਾ. ਹੈਪੀ ਸਿੰਘ ਰਾਮਪੁਰਾ. ਗੁਰੀ ਮਹਿਰਾ ਵਲੋ ਪਿੰਡ ਬਲਿਆਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਆਗੂ।