ਸ਼ਾਹਪੁਰ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
80 ਪਰਿਵਾਰਾਂ ਨੂੰ ਜ਼ਰੂਰਤ ਦਾ ਸਾਮਾਨ ਵੰਡਿਆ
ਭਵਾਨੀਗੜ, 28 ਮਾਰਚ (ਗੁਰਵਿੰਦਰ ਸਿੰਘ): ਪਿੰਡ ਸ਼ਾਹਪੁਰ ਵਿਖੇ ਅੱਜ ਨੌਜਵਾਨਾਂ ਵੱਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ ਹੇਠ ਪਿੰਡ 'ਚ ਕਰੀਬ 80 ਦੇ ਗਰੀਬ ਪਰਿਵਾਰਾਂ ਨੂੰ ਜ਼ਰੂਰਤ ਦਾ ਸਾਮਾਨ ਵੰਡਿਆ ਗਿਆ। ਇਸ ਮੌਕੇ ਕੁਲਦੀਪ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ 'ਚ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਹੀ ਸੱਚੀ ਮਾਨਵਤਾ ਹੈ। ਜਿਸ ਤਹਿਤ ਗਰੀਬ ਲੋਕਾਂ ਨੂੰ ਆਟਾ, ਚਾਵਲ,ਚੀਨੀ,ਦਾਲ-ਸਬਜ਼ੀਆਂ ਵੰਡੀਆਂ ਗੲੀਆਂ। ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਨ ਕਿ ਗਰੀਬ ਕਿਸਾਨਾਂ ਮਜ਼ਦੂਰਾਂ ਲਈ ਰਾਸ਼ਨ ਪਾਣੀ ਦੇ ਪ੍ਰਬੰਧ ਕਰਨ ਦੇ ਨਾਲ ਦਵਾਈਆਂ,ਕੋਰੋਨਾ ਟੈਸਟਾਂ ਦਾ ਪਿੰਡ ਤੇ ਕਸਬਾ ਪੱਧਰ 'ਤੇ ਵੀ ਪ੍ਰਬੰਧ ਕਰਨੇ ਜ਼ਰੂਰੀ ਹਨ। ਇਸ ਸਮੇਂ ਕੁਲਦੀਪ ਸਿੰਘ,ਗੁਰਤੇਜ ਸਿੰਘ, ਪੁਸ਼ਪਿੰਦਰ ਸਿੰਘ,ਲਖਵਿੰਦਰ ਸਿੰਘ ਕੁਲਵਿੰਦਰ ਸਿੰਘ ਗੇਂਦਾ,ਜਗਤਾਰ ਸਿੰਘ,ਪਰਮਿੰਦਰ ਸਿੰਘ,ਅੰਮ੍ਰਿਤ ਸਿੰਘ, ਕੁਲਵਿੰਦਰ ਸਿੰਘ,ਦਰਸ਼ਨ ਸਿੰਘ, ਨਰਿੰਦਰ ਸਿੰਘ,ਨੀਟੂ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਨੌਜਵਾਨ।