ਪੁਲਸ ਦੀ ਸੇਵਾ 'ਚ ਜੁੱਟੀ ਮੋਬਾਇਲ ਅੈਸੋਸ਼ੀਏਸ਼ਨ
ਸਵੇਰ ਦਾ ਨਾਸ਼ਤਾ ਮੁਹੱਈਆ ਕਰਵਾਇਆ
ਭਵਾਨੀਗੜ, 29 ਮਾਰਚ (ਗੁਰਵਿੰਦਰ ਸਿੰਘ):ਕੋਰੋਨਾ ਵਾਇਰਸ ਦੇ ਚੱਲਦਿਅਾਂ ਸੂਬੇ ਵਿੱਚ ਜਾਰੀ ਕਰਫਿਊ ਦੀ ਸਥਿਤੀ ਵਿੱਚ ਸਮਾਜਿਕ ਸੰਸਥਾਵਾਂ ਤੇ ਹੋਰ ਜਥੇਬੰਦੀਆਂ ਲੋਕਾਂ ਦੀ ਲਈ ਵੱਧ ਚੜ ਕੇ ਭਲਾਈ ਕਾਰਜ ਕਰ ਰਹੀਆਂ ਹਨ ਜਿਸ ਤਹਿਤ ਇੱਥੇ ਮੋਬਾਈਲ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਨਾਕਿਆਂ 'ਤੇ ਡਿਊਟੀ ਨਿਭਾ ਰਹੇ ਪੁਲਸ ਜਵਾਨਾਂ ਨੂੰ ਸਵੇਰ ਦਾ ਨਾਸ਼ਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੋਬਾਈਲ ਐਸੋਸੀਏਸ਼ਨ ਭਵਾਨੀਗੜ ਦੇ ਨੁਮਾਇੰਦਿਆਂ ਸਤੀਸ਼ ਗਰਗ,ਪਰਨੀਤ ਸਿੰਗਲਾ,ਅਨੀਸ਼ ਗਰਗ,ਹਰਿੰਦਰ ਕੁਮਾਰ ਤੇ ਪ੍ਰੈੱਸ ਸਕੱਤਰ ਮੁਕੇਸ਼ ਸਿੰਗਲਾ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਵਿੱਚ ਅਪਣੀ ਜਾਨ ਦੀ ਪ੍ਰਵਾਹ ਕੀਤੇ ਵਗੈਰ ਆਮ ਲੋਕਾਂ ਲਈ ਸੁਰੱਖਿਆ ਲਈ ਨਾਕਿਆਂ 'ਤੇ ਦਿਨ ਰਾਤ ਪਹਿਰਾ ਦੇਣ ਵਾਲੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਉਨ੍ਹਾਂ ਦੀ ਅੈਸੋਸ਼ੀਏਸਨ ਵੱਲੋਂ ਇੱਕ ਹਫਤਾ ਲਗਾਤਾਰ ਸਵੇਰ ਦਾ ਨਾਸ਼ਤਾ ਨਾਕਿਆ 'ਤੇ ਹੀ ਮੁਹੱਈਆ ਕਰਵਾਇਆ ਜਾਵੇਗਾ। ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਅੈਸੋਸ਼ੀਏਸਨ ਵੱਲੋਂ ਕੀਤਾ ਜਾ ਰਿਹਾ ਇਹ ਕਾਰਜ ਸ਼ਲਾਘਾਯੋਗ ਹੈ।
ਭਵਾਨੀਗੜ:ਲੰਗਰ ਵਰਤਾਉੰਦੇ ਅੈਸੋਸ਼ੀਏਸ਼ਨ ਦੇ ਨੁਮਾਇੰਦੇ।