ਰਾਸ਼ਨ ਦੀ ਵੰਡ ਰਾਹੀ ਮੌਕਾਪ੍ਰਸਤ ਲੋਕ ਸੱਤਾ ਦੀਅਾਂ ਪੌੜੀਅਾਂ ਚੜਨ ਨੂੰ ਕਾਹਲੇ:-ਬਾਂਸਲ
ੲਿਨਸਾਨੀਅਤ 'ਤੇ ਭਾਰੂ ਹੋਈ ਸਸਤੀ ਰਾਜਨੀਤੀ ਤੇ ਬੇਲਗਾਮ ਅਫ਼ਸਰਸ਼ਾਹੀ: ਬਾਂਸਲ
ਭਵਾਨੀਗੜ,31 ਮਾਰਚ (ਗੁਰਵਿੰਦਰ ਸਿੰਘ):"ਕੋਰੋਨਾ ਦੇ ਕਹਿਰ ਦੇ ਚਲਦਿਅਾਂ ਪੂਰਾ ਦੇਸ਼ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ੳੁਥੇ ਗਰੀਬ ਤਬਕੇ ਤੇ ਮੱਧ ਵਰਗੀ ਲੋਕਾਂ ਸਾਹਮਣੇ ਰੋਜ਼ਮਰਾ ਦੀਅਾਂ ਲੋੜਾਂ ਨੂੰ ਪੂਰਾ ਕਰਨ ਦੀ ਚਣੌਤੀ ਆ ਖੜੀ ਹੋਈ ਹੈ। ਜਿਸ ਕਰਕੇ ਮੌਜੂਦ ਸਮੇਂ 'ਚ ੳੁਹਨਾਂ ਵਰਗਾਂ ਦੀ ਹਾਲਤ ਬਹੁਤ ਹੀ ਗੰਭੀਰ ਬਣਦੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਨਿਰਧਾਰਿਤ ਅਧਿਕਾਰੀ ਆਮ ਜਨਤਾ ਨੂੰ ਕੋੲੀ ਤਵੱਜੋ ਨਹੀ ਦੇ ਰਹੇ।" ੲਿਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਾਮ ਅਾਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਨੇਸ਼ ਬਾਂਸਲ ਨੇ ਇੱਕ ਪ੍ਰੈੱਸ ਬਿਆਨ ਵਿੱਚ ਕੀਤਾ। ਬਾਂਸਲ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸੰਕਟ ਦੀ ਸਥਿਤੀ ਵਿੱਚ ਜਨਤਾ ਲੲੀ ਅੈਲਾਨੀਅਾਂ ਵੱਖ-ਵੱਖ ਸਹੂਲਤਾਂ ਲੲੀ ਲੋੜਵੰਦਾਂ ਦੇ ਫੋਨ ਉਨ੍ਹਾਂ ਨੂੰ ਅਾੳੁਂਦੇ ਹਨ ਪਰ ਜਦੋਂ ਅਫ਼ਸਰਸ਼ਾਹੀ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ੳੁਹਨਾਂ ਦਾ ਵਤੀਰਾ ਅਤਿ ਨਿੰਦਣਯੋਗ ਹੁੰਦਾ ਹੈ। ਬਾਂਸਲ ਨੇ ਦੋਸ਼ ਲਗਾਇਆ ਕਿ ਸਰਕਾਰੀ ਰਾਸ਼ਨ ਦੀ ਵੰਡ ਰਾਹੀ ਕੲੀ ਮੌਕਾਪ੍ਰਸਤ ਲੋਕ ਸੱਤਾ ਦੀਅਾਂ ਪੌੜੀਅਾਂ ਚੜਨ ਨੂੰ ਕਾਹਲੇ ਹਨ ਤੇ ਪ੍ਰਸ਼ਾਸਨ ਦੇ ਕੲੀ ਅਧਿਕਾਰੀ ੲਿਸ ਘਟੀਅਾਂ ਖੇਡ 'ਚ ਉਨ੍ਹਾਂ ਲੋਕਾਂ ਦਾ ਸਾਥ ਦੇ ਰਹੇ ਨੇ ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਆਖਿਆ ਕਿ ੲਿਸ ਅੌਕੀ ਘੜੀ ਵਿੱਚ ਸਾਡੀ ਸਾਰਿਆਂ ਦੀ ਤਰਜੀਹ ਜਨਤਾ ਨੂੰ ਬਿਮਾਰੀ ਦੇ ਨਾਲ-ਨਾਲ ਭੁੱਖਮਰੀ ਵਰਗੇ ਪੈਦਾ ਹੋ ਰਹੇ ਹਾਲਾਤਾਂ ਤੋਂ ਬਚਾੳੁਣ ਦੀ ਹੋਣੀ ਚਾਹੀਦੀ ਹੈ। ੳੁਹਨਾਂ ਕਿਹਾ ਕਿ ਅਜਿਹੇ ਵਤੀਰੇ ਵਾਲੇ ਅਫ਼ਸਰਾਂ ਬਾਰੇ ਡਿਪਟੀ ਕਮਿਸ਼ਨਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਜਾਵੇਗੀ। 'ਆਪ' ਆਗੂਆਂ ਗੁਰਪ੍ਰੀਤ ਸਿੰਘ ਅਾਲੋਅਰਖ਼,ੲਿੰਦਰਪਾਲ ਸਿੰਘ ਸੰਗਰੂਰ, ਹਰਭਜਨ ਸਿੰਘ ਹੈਪੀ, ਬਲਜਿੰਦਰ ਸਿੰਘ ਬਾਲਦ ਖੁਰਦ ਨੇ ਪਾਰਟੀ ਆਗੂ ਦਿਨੇਸ਼ ਬਾਂਸਲ ਦੇ ਬਿਅਾਨ ਦੀ ਪਰੋੜਤਾ ਕਰਦਿਅਾਂ ਅਫ਼ਸਰਸ਼ਾਹੀ ਨੂੰ ਨਿਰਪੱਖਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ।
'ਆਪ' ਆਗੂ ਦਿਨੇਸ਼ ਬਾਂਸਲ।