ਵਾਪਰ ਰਹੀਆਂ ੲਿਨਸ਼ਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਅਾਂ ਘਟਨਾਵਾਂ
ਗੈਰ-ਮਨੁੱਖੀ ਵਰਤਾਰੇ ਨੂੰ ਰੋਕਣ ਲਈ ਸਰਕਾਰ ਤੁਰੰਤ 'ਨਿਰਮਲ ਅੈਕਟ' ਪਾਸ ਕਰੇ: ਬਾਂਸਲ
ਭਵਾਨੀਗੜ, 7 ਅਪ੍ਰੈਲ (ਗੁਰਵਿੰਦਰ ਸਿੰਘ):"ਕੋਰੋਨਾਂ ਵਾਇਰਸ ਦੇ ਕਹਿਰ ਨੇ ਜਿਥੇ ਸਮੁੱਚੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ,ੳੁਥੇ ੲਿਸ ਬਿਮਾਰੀ ਨਾਲ ਮੌਤ ਹੋਣ ਤੋਂ ਬਾਅਦ ਪੰਜਾਬ ਵਿੱਚ ਮ੍ਰਿਤਕ ਦੇਹਾਂ ਨਾਲ ਵਾਪਰ ਰਹੀਆਂ ੲਿਨਸ਼ਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਅਾਂ ਘਟਨਾਵਾਂ ਅਤਿ ਨਿੰਦਣਯੋਗ ਹਨ।"ੲਿਹ ਵਿਚਾਰ ਅਾਮ ਅਾਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਨੇ ਪ੍ਰੈੱਸ ਨਾਲ ਸਾਂਝੇ ਕੀਤੇ, ਬਾਂਸਲ ਨੇ ਕਿਹਾ ਕੇ ਦੇਸ਼ ਦੀ ਮਹਾਨ ਹਸਤੀ ਪਦਮਸ਼੍ਰੀ ਭਾੲੀ ਨਿਰਮਲ ਸਿੰਘ ਖ਼ਾਲਸਾ ਨੇ ਸਾਰੀ ਜਿੰਦਗੀ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਨ ਦਾ ੳੁਪਰਾਲਾ ਕੀਤਾ, ਬਦਕਿਸਮਤੀ ਨਾਲ ਅਾਲਮੀ ਤੌਰ ਤੇ ਫੈਲੀ ਕੋਰੋਨਾ ਦੀ ਬਿਮਾਰੀ ਨਾਲ ੳੁਹਨਾਂ ਦੀ ਬੇਵਖ਼ਤੀ ਮੌਤ ਹੋ ਗੲੀ।ੳੁਸ ਤੋਂ ਬਾਅਦ ੳੁਹਨਾਂ ਦੇ ਸੰਸਕਾਰ ਨੂੰ ਲੈ ਕੇ ਜੋ ਵਿਵਾਦ ਖੜਾ ਹੋੲਿਅਾ ਤੇ ਸ਼ਮਸ਼ਾਨ ਘਾਟ ਨੂੰ ਜਿੰਦਰਾ ਮਾਰ ਦਿੱਤਾ ਗਿਅਾ।ੲਿਸੇ ਤਰਾਂ ਪਿਛਲੇ ਦਿਨੀਂ ਲੁਧਿਅਾਣਾ ਵਿਖੇ ਕੋਰੋਨਾ ਕਾਰਨ ਅੌਰਤ ਦੀ ਮੌਤ ਹੋਣ ਤੋਂ ਬਾਅਦ ੳੁਸ ਦੇ ਪਰਿਵਾਰ ਵੱਲੋਂ ਹੀ ਮ੍ਰਿਤਕ ਸਰੀਰ ਲੈਣ ਤੋਂ ੲਿਨਕਾਰ ਕਰਨ ਦੀਅਾਂ ਘਟਨਾਵਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਬਾਂਸਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਅਾਂ ਕਿਹਾ ਕੇ ਅਜਿਹੇ ਗੈਰ ਮਨੁੱਖੀ ਵਰਤਾਰੇ ਨੂੰ ਰੋਕਣ ਲੲੀ ਸਰਕਾਰ ਜਾਗਰੂਕਤਾ ਮੁਹਿੰਮ ਚਲਾਵੇ ੳੁਥੇ ਪਦਮਸ਼੍ਰੀ ਭਾੲੀ ਨਿਰਮਲ ਸਿੰਘ ਖ਼ਾਲਸਾ ਦੇ ਸਨਮਾਨ 'ਚ ਤੁਰੰਤ 'ਨਿਰਮਲ ਅੈਕਟ' ਬਣਾਵੇ ਜਿਸ ਵਿੱਚ ਕਿਸੇ ਵੀ ਮ੍ਰਿਤਕ ਦੇਹ ਦੇ ਸਸਕਾਰ ਨੂੰ ਰੋਕਣ ਵਾਲਿਅਾਂ ਖਿਲਾਫ਼ ਕਾਨੂੰਨੀ ਕਾਰਵਾੲੀ ਕਰਨ ਦਾ ਹਵਾਲਾ ਹੋਵੇ ਤਾਂ ਜੋ ਭਵਿੱਖ 'ਚ ੲਿਨਸ਼ਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਜਿਹੀ ਕੋੲੀ ਘਟਨਾ ਨਾ ਵਾਪਰੇ।
ਆਪ ਆਗੂ ਦਿਨੇਸ਼ ਬਾਂਸਲ।