ਕੁੰਡੀ ਸੋਟੇ ਨਾਲ 'ਚਮਤਕਾਰ' ਦਿਖਾਉਣ ਵਾਲੇ ਪੁਲਸ ਅੜਿੱਕੇ
- ਦੋ ਲੋਕਾਂ ਖਿਲਾਫ਼ ਪਰਚਾ ਦਰਜ -
ਭਵਾਨੀਗੜ੍ 8 ਅਪ੍ਰੈਲ (ਗੁਰਵਿੰਦਰ ਸਿੰਘ): ਕੋਰੋਨਾ ਵਾਇਰਸ ਦੇ ਚੱਲਦਿਆਂ ਜਾਰੀ ਕਰਫਿਊ ਦੀ ਉਲੰਘਣਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ ਪੁਲਸ ਨੇ ਦੋ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ। ਇਸ ਸਬੰਧੀ ਥਾਣਾ ਮੁੱਖੀ ਭਵਾਨੀਗੜ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਗਾਂਧੀ ਨਗਰ ਵਿੱਚ ਵਿਅਕਤੀਆਂ ਵੱਲੋਂ ਚਟਨੀ ਕੁੱਟਣ ਵਾਲੀ ਕੁੰਡੀ 'ਚ ਬਿਨ੍ਹਾਂ ਸਹਾਰੇ ਤੋਂ ਕਿਸੇ ਤਰੀਕੇ ਨਾਲ ਸੋਟਾ ਖੜਾ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਸ਼ਕਤੀ ਨਾਲ ਇਸ ਤਰ੍ਹਾਂ ਕਰ ਰਹੇ ਹਨ ਅਤੇ ਲੋਕਾਂ ਨੂੰ ਅਪਣਾ 'ਚਮਤਕਾਰ' ਦੇਖਣ ਲਈ ਕਿਹਾ ਤੇ ਇਸ ਤਰ੍ਹਾਂ ਕਾਫੀ ਲੋਕਾਂ ਦਾ ਜਮਾਵੜਾ ਲੱਗ ਗਿਆ ਜਿਸਦੇ ਨਾਲ ਲੋਕ ਗੁੰਮਰਾਹ ਹੋਏ ਤੇ ਕਰਫਿਊ ਭੰਗ ਹੋਇਆ। ਜਿਸ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਕੁੰਡੀ ਸੋਟੇ ਸਮੇਤ ਹੋਰ ਸਮਾਨ ਨੂੰ ਕਬਜੇ 'ਚ ਲੈਂਦਿਆਂ ਦੋ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਤ ਦਿੱਤੀ।
ਕੁੰਡੀ ਸੋਟ .