ਟਰੱਕ ਓਪਰੇਟਰਾਂ ਨੂੰ ਵੰਡੇ ਸੈਨੇਟਾਈਜ਼ਰ
ਅਮਾਨਤ ਫਾਊਂਡੇਸਨ ਵੱਲੋ ਭੇਜੇ ਸੈਨੇਟਾਈਜ਼ਰ: ਗੁਰਤੇਜ ਝਨੇੜੀ
ਭਵਾਨੀਗੜ, 6 ਮਈ (ਗੁਰਵਿੰਦਰ ਸਿੰਘ): ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀੰਡਸਾ ਦੇ ਪਰਿਵਾਰ ਵੱਲੋਂ ਸਥਾਪਤ ਅਮਾਨਤ ਫਾਊਂਡੇਸਨ ਵੱਲੋ ਭੇਜੇ ਗਏ 100 ਦੇ ਕਰੀਬ ਸੈਨੇਟਾਈਜ਼ਰ ਅੱਜ ਟਰੱਕ ਯੂਨੀਅਨ ਦੇ ਸਾਬਕਾ ਪ੍ਧਾਨ ਗੁਰਤੇਜ ਸਿੰਘ ਝਨੇੜੀ ਵੱਲੋਂ ਇੱਥੇ ਟਰੱਕ ਯੂਨੀਅਨ ਭਵਾਨੀਗੜ ਵਿਖੇ ਓਪਰੇਟਰ ਭਰਾਵਾਂ ਨੂੰ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ ਮੱਟਰਾਂ, ਹਰਜੀਤ ਸਿੰਘ ਬੀਟਾ, ਕੁਲਦੀਪ ਸਿੰਘ ਚਹਿਲ, ਕੁਲਵਿੰਦਰ ਸਿੰਘ ਸਰਾਓ ਆਦਿ ਹਾਜ਼ਰ ਸਨ।
ਟਰੱਕ ਓਪਰੇਟਰਾਂ ਨੂੰ ਸੈਨੇਟਾਈਜ਼ਰ ਦਿੰਦੇ ਹੋਏ ਝਨੇੜੀ।