ਇਕਾਂਤਵਾਸ ਨੂੰ ਭੰਗ ਕਰਨ 'ਤੇ 3 ਵਿਰੁੱਧ ਪਰਚਾ
ਭਵਾਨੀਗੜ, 6 ਮਈ (ਗੁਰਵਿੰਦਰ ਸਿੰਘ): ਇਕਾਂਤਵਾਸ ਭੰਗ ਕਰਨ ਦੇ ਦੋਸ਼ ਹੇਠ ਪੁਲਸ ਨੇ 3 ਲੋਕਾਂ ਖਿਲਾਫ਼ ਪਰਚਾ ਦਰਜ ਕੀਤਾ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਪਿੰਡ ਨਾਗਰਾ ਦੇ ਵਸਨੀਕ ਕੁਲਵੰਤ ਸਿੰਘ ਨੂੰ 30-04-2020 ਤੋਂ ਇਕਾਂਤਵਾਸ ਕੀਤਾ ਸੀ। ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਇਕਾਂਤਵਾਸ ਨੂੰ ਭੰਗ ਕਰ ਰਿਹਾ ਹੈ ਤੇ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ 'ਤੇ ਨੋਡਲ ਅਫ਼ਸਰ ਕੋਵਿਡ-19-ਕਮ- ਤਹਿਸੀਲਦਾਰ ਭਵਾਨੀਗੜ ਦੀ ਰਿਪੋਰਟ ਅਤੇ ਅੈੱਸਡੀਅੈੱਮ ਭਵਾਨੀਗੜ ਦੇ ਹੁਕਮਾਂ 'ਤੇ ਪੁਲਸ ਨੇ ਕੁਲਵੰਤ ਸਿੰਘ ਵਾਸੀ ਨਾਗਰਾ ਖਿਲਾਫ਼ ਮੁਕੱਦਮਾ ਦਰਜ ਕੀਤਾ। ਇਸੇ ਤਰ੍ਹਾਂ ਸਿਹਤ ਵਿਭਾਗ ਨੇ ਬਿੰਦਰ ਸਿੰਘ ਤੇ ਜੀਵਨ ਸਿੰਘ ਦੋਵੇਂ ਵਾਸੀ ਨਕਟੇ ਨੂੰ 11-05-2020 ਤੱਕ ਇਕਾਂਤਵਾਸ ਕੀਤਾ ਸੀ ਤੇ ਉਕਤ ਦੋਵੇਂ ਵਿਅਕਤੀ ਇਕਾਂਤਵਾਸ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਬਾਹਰ ਘੁੰਮ ਰਹੇ ਸਨ ਅਜਿਹਾ ਕਰਕੇ ਉਕਤ ਵਿਅਕਤੀਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕੀਤੀ। ਜਿਸ ਸਬੰਧੀ ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।