ਸ਼ਰਾਰਤੀ ਅਨਸਰਾਂ ਵਲੋਂ ਫਲੈਕਸ ਬੋਰਡ ਫਾੜਨ 'ਤੇ ਫੈਲਿਆ ਰੋਸ
ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਕਰਾਂਗੇ ਸ਼ੰਘਰਸ਼: ਗਮੀ ਕਲਿਆਣ
ਭਵਾਨੀਗੜ,16 ਮਈ (ਗੁਰਵਿੰਦਰ ਸਿੰਘ): ਬੀਤੀ ਰਾਤ ਸ਼ਹਿਰ 'ਚ ਲੱਗੇ ਭਗਵਾਨ ਵਾਲਮੀਕਿ ਜੀ ਦੇ ਫਲੈਕਸ ਬੋਰਡਾਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਫਾੜ ਦਿੱਤਾ ਗਿਆ ਜਿਸ ਤੋਂ ਬਾਅਦ ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਦੇ ਕਾਰਕੁੰਨਾਂ 'ਚ ਭਾਰੀ ਰੋਸ ਦੀ ਲਹਿਰ ਫੈਲ ਗਈ। ਸਭਾ ਨੇ ਪੁਲਸ ਪ੍ਸਾਸ਼ਨ ਤੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਦੇ ਕੌਮੀ ਮੀਤ ਪ੍ਧਾਨ ਗਮੀ ਕਲਿਅਾਣ ਸਮੇਤ ਸਮੂਹ ਵਰਕਰਾਂ ਨੇ ਘਟਨਾ 'ਤੇ ਰੋਸ਼ ਜਾਹਿਰ ਨੇ ਕਰਦਿਆਂ ਦੱਸਿਆ ਇੱਥੇ ਸਭਾ ਵੱਲੋ ਲਗਾਏ ਗਏ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਵਾਲੇ ਫਲੈਕਸ ਬੋਰਡਾਂ ਰਾਤ ਸਮੇਂ ਸ਼ਰਾਰਤੀ ਤੱਤਾਂ ਵੱਲੋਂ ਅਪਣੀ ਘਟੀਆ ਸੋਚ ਦਾ ਸਬੂਤ ਦਿੰਦੇ ਹੋਏ ਫਾੜ ਦਿੱਤੇ ਇਸ ਤਰ੍ਹਾਂ ਨਾਲ ਭਗਵਾਨ ਵਾਲਮੀਕਿ ਜੀ ਦੇ ਬੋਰਡ ਫਾੜਨਾ ਇੱਕ ਤਰ੍ਹਾਂ ਨਾਲ ਭਗਵਾਨ ਜੀ ਦੀ ਬੇਅਦਬੀ ਕਰਨ ਦੇ ਬਰਾਬਰ ਹੈ। ਜਿਸ ਤੋਂ ਬਾਅਦ ਵਾਲਮੀਕਿ ਸਮਾਜ ਦੇ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਗਮੀ ਕਲਿਆਣ ਨੇ ਕਿਹਾ ਕਿ ਸਭਾ ਨੇ ਇਸ ਸਬੰਧੀ ਥਾਣਾ ਮੁਖੀ ਭਵਾਨੀਗੜ ਨੂੰ ਦਰਖਾਸਤ ਦੇ ਕੇ ਦੋਸ਼ੀਆਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਹੀ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਬੇਨਕਾਬ ਨਹੀਂ ਕੀਤਾ ਗਿਆ ਤਾਂ ਸੈਂਟਰਲ ਵਾਲਮੀਕਿ ਸਭਾ ੲਿੰਡੀਅਾ ਵੱਲੋਂ ਵੱਡਾ ਸੰਘਰਸ਼ ਵਿੱਢਿਅਾ ਜਾਵੇਗਾ। ੲਿਸ ਮੌਕੇ ਹੋਰਨਾਂ ਤੋਂ ੲਿਲਾਵਾ ਗੁਰੀ ਮਹਿਰਾ,ਅਮਰਜੀਤ ਸਿੰਘ,ਤਰਸੇਮ ਦਾਸ,ਗਗਨ ਬਾਵਾ,ਜੰਟ ਦਾਸ ਬਾਵਾ, ਅਵਤਾਰ ਕਾਕੜਾ,ਬਿਟੂ ਕਾਕੜਾ ,ਭੁਪਿੰਦਰ ਸਿੰਘ ,ਗੋਲੂ ਗੁਪਤਾ,ਗਗਨ ਧਵਨ, ਹਨੀ ਸਹੋਤਾ ਹਾਜ਼ਰ ਸਨ। ਓਧਰ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਸੁਰਾਗ ਲੱਭਣ ਲਈ ਸੀਸੀਟੀਵੀ ਕੈਮਰਿਆ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਘਟਨਾ ਸਬੰਧੀ ਰੋਸ ਜਾਹਰ ਕਰਦੇ ਵਾਲਮੀਕਿ ਸਮਾਜ ਦੇ ਲੋਕ।