ਕਰੋਨਾ ਮਾਹਾਮਾਰੀ ਦੇ ਚਲਦਿਆਂ ਖਮਾਣੋਂ ਪੁਲਿਸ ਮੁਸਤੇਦ
ਪ੍ਸ਼ਾਸਨ ਦਾ ਸਹਿਯੋਗ ਸਮੇ ਦੀ ਮੁੱਖ ਮੰਗ :ਡੀਐਸਪੀ ਖਮਾਣੋਂ
ਖਮਾਣੋਂ 16 ਮਈ (ਹਰਜੀਤ ਸਿੰਘ ਸਿੱਧੂ) : ਕਰੋਨਾ ਵਾਇਰਸ ਕਰਕੇ ਜਿਥੇ ਪੂਰਾ ਦੇਸ਼ ਲੋਕਡਾਊਨ ਹੈ ਉਥੇ ਹੀ ਜ਼ਿਲਾ ਫਤਹਿਗੜ ਸਾਹਿਬ ਵਿੱਚ ਦਿਨੋਂ ਦਿਨ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜ਼ਨ ਖਮਾਣੋਂ ਦੀ ਪੁਲਿਸ ਵਲੋਂ ਡੀਐਸਪੀ ਧਰਮਪਾਲ ਚੇਚੀ ਅਤੇ ਐਸ ਐਚ ਓ ਰਾਜ ਕੁਮਾਰ ਥਾਣਾ ਖਮਾਣੋਂ ਦੀ ਅਗਵਾਈ ਵਿੱਚ ਪਿੰਡ ਖੰਟ ਵਿਖੇ ਨਾਕਾ ਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਕਿਸੇ ਨੂੰ ਵੀ ਜ਼ਿਲੇ ਦੀ ਹੱਦ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਕੋਲ ਕਰਫਿਊ ਪਾਸ ਸਨ ਉਨ੍ਹਾਂ ਨੂੰ ਹੀ ਜਾਣ ਦਿੱਤਾ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਇਸ ਕੋਵਿਡ-19 ਵਰਗੀ ਭਿਆਨਕ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਨੂੰ ਪੁਲਿਸ ਪ੍ਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋਂ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਇਸ ਮੌਕੇ ਏ ਐਸ ਆਈ ਕੀਰਤਨ ਸਿੰਘ, ਹੋਲਦਾਰ ਗੁਰਪ੍ਰੀਤ ਸਿੰਘ (ਮਨੈਲੀ ) ਤੇ ਸੁਖਬੀਰ ਸਿੰਘ ਮੌਜੂਦ ਸਨ
ਨਾਕੇ ਦੌਰਾਨ ਗੱਡੀਆਂ ਦੀ ਚੈਕਿੰਗ ਕਰਦੇ ਪੁਲਿਸ ਕਰਮੀ