ਨੀਲੇ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਵੰਡੀ
ਔਖੀ ਘੜੀ ਵਿੱਚ ਕੋਈ ਭੁੱਖਾ ਨਾ ਰਹੇ : ਸਰਪੰਚ ਸ਼ਾਦੀਪੁਰ
ਖਮਾਣੋਂ 19 ਮਈ (ਹਰਜੀਤ ਸਿੰਘ ਸਿੱਧੂ) : ਸਭ ਡਵੀਜ਼ਨ ਖਮਾਣੋਂ ਦੇ ਅਧੀਨ ਆਉਂਦੇ ਪਿੰਡ ਸ਼ਾਦੀਪੁਰ ਵਿਖੇ ਡਿਪੂ ਹੋਲਡਰ ਸ਼ਸ਼ੀ ਪਾਲ ਨੇ ਪਿੰਡ ਸ਼ਾਦੀਪੁਰ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਸੀਨੀਅਰ ਕਾਂਗਰਸੀ ਆਗੂ ਵੱਲੋਂ ਐਮ ਐਲ ਏ ਗੁਰਪ੍ਰੀਤ ਸਿੰਘ ਜੀ ਪੀ ਦੇ ਸਹਿਯੋਗ ਸਦਕਾ ਨੀਲੇ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਆਈ ਫ਼ਰੀ ਕਣਕ ਅਤੇ ਦਾਲ ਦੀ ਵੰਡ ਕੀਤੀ । ਕਣਕ ਪਰ ਮੈਂਬਰ 15 ਕਿਲੋ ਤੇ ਦਾਲ ਪਰ ਕਾਰਡ 3 ਕਿਲੋ ਦਿੱਤੀ ਗਈ ਕਣਕ ਵੰਡਣ ਮੌਕੇ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰਖਿਆ ਗਿਆ ਇਕ ਸਮੇਂ ਸਿਰਫ 5 ਬੰਦਿਆ ਨੂੰ ਹੀ ਬੁਲਾਇਆ ਜਾਂਦਾ ਸੀ। ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਕਰੋਨਾ ਮਾਹਾਮਾਰੀ ਕਰਕੇ ਆਈ ਦੁਖ ਦੀ ਘੜੀ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ ਉਨ੍ਹਾਂ ਵੱਲੋਂ ਹਰ ਰੋਜ਼ ਆਪਣੇ ਹੱਥੀਂ ਲੋੜ ਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਤੇ ਹੁਣ ਤੱਕ ਹਲਕੇ ਵਿੱਚ ਤਕਰੀਬਨ 6 ਕੁ ਲੱਖ ਰੁਪਏ ਆਪਣੀ ਜੇਬ ਵਿਚੋਂ ਖ਼ਰਚ ਕੇ ਲੋੜਵੰਦਾਂ ਨੂੰ ਰਾਸ਼ਨ ਵੰਡ ਚੁੱਕੇ ਹਨ ਉਨ੍ਹਾਂ ਕਿਹਾ ਕਿ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰ ਦੀ ਹਰ ਸਹਾਇਤਾ ਲੋੜਵੰਦਾਂ ਤੱਕ ਪਹੁੰਚਾਈ ਗਈ ਹੈ ਤਾਂ ਜੋਂ ਔਖੀ ਘੜੀ ਵਿੱਚ ਕੋਈ ਭੁੱਖਾ ਨਾ ਰਹੇ ਵਿਧਾਇਕ ਜੀ ਵੱਲੋਂ ਸਾਡੇ ਪਿੰਡ ਨੂ ਹਰ ਸਹਿਯੋਗ ਦਿੱਤਾ ਗਿਆ ਹੈ ਕਣਕ ਤੇ ਦਾਲ ਦੀ ਵੰਡ ਸਮੇਂ ਸਰਪੰਚ ਸੁਖਵਿੰਦਰ ਸਿੰਘ ਤੇ ਪਿੰਡ ਵਾਸੀ