'ਹਾਰ ਜਾਨੀ ਆ' ਨਾਲ ਚਰਚਾ ਚ ਗਾਇਕ ਗ਼ਰਜ਼ ਮਹਾਜਨ
ਸੁੱਖ ਕੱਤਰੀ ਫ਼ਿਲਮਜ਼ ਦੇ ਬੈਨਰ ਹੇਠ ਲੋਕ ਅਰਪਣ
ਤੈਨੂੰ ਫਰਕ ਨਹੀਂ ਪੈਂਦਾ ਗੀਤ ਸੁਣ ਕੇ ਵੱਖਰਾ ਆਨੰਦ ਆਉਦਾ ਹੈ ਤੇ ਸੁਣਨ ਵਾਲਾ ਆਪਣੀ ਬੀਤੀ ਜਿੰਦਗੀ ਵਿਚ ਜਾ ਵੜਦਾ ਹੈ ਭਾਵ ਗੀਤ ਸੱਜਣਾ ਦੀ ਯਾਦ ਤਾਜਾ ਕਰਵਾ ਦਿੰਦਾ ਹੈ ਜਿਸ ਨੂੰ ਸਰੋਤਿਆਂ ਵਲੋਂ ਭਰਾਵਾਂ ਪਿਆਰ ਦਿੱਤਾ ਜਾ ਰਿਹਾ ਹੈ. ਗੀਤ ਵੱਖ ਵੱਖ ਸ਼ੋਸ਼ਲ ਸਾਇਟਸ ਤੇ ਚਰਚਾ ਚ ਹੈ, ਗੀਤ ਪਿਆਰ ਨੂੰ ਦਰਸਾਉਦਾ ਹੈ ਤੇ ਗੀਤ ਦੀ ਹੁੰਕ ਲਾਇਨ 'ਤੈਨੂੰ ਪਿਆਰ ਕਰਦੀ ਹਾਂ, ਇਕਰਾਰ ਕਰਦੀ ਹਾਂ ..ਤੈਨੂੰ ਫਰਕ ਨਹੀਂ ਪੈਂਦਾ' ਸੋਹਣਾ ਅਤੇ ਮਿੱਠਾ ਗੀਤ ਹੈ ਅਤੇ ਇਕ ਲੜਕੀ ਵਲੋਂ ਦਿਖਾਵੇ ਦਾ ਨਹੀਂ ਸਗੋਂ ਸੱਚੇ ਪਿਆਰ ਨੂੰ ਦਰਸਾਉਦਾ ਹੈ ਗੀਤ ਸੁਣਨ ਵਾਲੇ ਨੂੰ ਸਟੋਰੀ ਨਾਲ ਬੰਨੀ ਰੱਖਦਾ ਹੈ। ਸੁਰਖੀਆ ਬਟੋਰਨ ਵਾਲੇ ਗੀਤ ਲਈ ਜਿਥੇ ਗਾਇਕ ਗ਼ਰਜ਼ ਮਹਾਜਨ ਵਧਾਈ ਦੀ ਪਾਤਰ ਹੈ ਉਥੇ ਹੀ ਗੀਤਕਾਰ ਵੀ ਮੁਬਾਰਕਬਾਦ ਦਾ ਪੂਰਾ ਹੱਕਦਾਰ ਹੈ ਮਿਉਜਿਕ ਹੀ ਗੀਤ ਦਾ ਪਿਲਰ ਹੁੰਦਾ ਹੈ ਜਿਸ ਲਈ ਸੰਗੀਤਕਾਰ ਨੂੰ ਵੀ ਮੁਬਾਰਕਾਂ ਦੇਣੀਆ ਬਣਦੀਆ ਹਨ। ਸੋ ਆਉ ਮਿਲਦੇ ਆਂ ਲੋਕਾਂ ਦੀ ਕਚਿਹਰੀ ਵਿੱਚ 'ਹਾਰ ਜਾਨੀ ਆ' ਲਿਆਉਣ ਵਾਲੀ ਸਾਰੀ ਟੀਮ ਨੂੰ ਨਵੇਂ ਆਏ ਗੀਤ ਲਈ ਅੱਜ ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਵਲੋ ਗ਼ਰਜ਼ ਮਹਾਜਨ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਜਦੋ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਤਾਜਾ ਰਲੀਜ ਹੋਇਆ ਨਵਾਂ ਗੀਤ ''ਹਾਰ ਜਾਨੀ ਆ' ਸਰੋਤਿਆਂ ਦੇ ਰੂ-ਬਰੂ ਕੀਤਾ ਹੈ। ਇਹ ਗੀਤ ਜਿਥੇ ਸ਼ੋਸ਼ਲ ਸਾਇਟਸ ਤੇ ਵੀ ਖੂਬ ਧਮਾਲਾਂ ਪਾ ਰਿਹਾ ਹੈ ਉਥੇ ਨਵੀ ਨੋਜਵਾਨ ਪੀੜੀ ਇਸ ਨੂੰ ਖੂਬ ਪਸੰਦ ਕਰ ਰਹੀ ਹੈ ਇਹ ਗੀਤ 'ਸੁੱਖ ਕੱਤਰੀ ਫ਼ਿਲਮਜ਼' ਦੇ ਬੈਨਰ ਹੇਠ ਲੋਕ ਅਰਪਣ ਕੀਤਾ ਹੈ। ਗੀਤ ਨੂੰ ਮਨਜੋਤ ਦੀ ਕਲਮ ਨੇ ਲਿਖਿਆ ਹੈ। ਸੰਗੀਤਕ ਧੂੰਨਾਂ ਅਰਬਨ ਟਰਿਓ ਨੇ ਰੂਹ ਨਾਲ ਸਿੰਗਾਰਿਆ ਹੈ । ਪੋਸਟਰ ਡਿਜਾਇਨ ਯਾਸੀਨ ਘੁਰੈਲ ਵਲੋ ਤਿਆਰ ਕੀਤਾ ਗਿਆ ਹੈ।ਇਸ ਗੀਤ ਦੇ ਕੰਪੋਜ਼ਰ ਅਜੀਤ ਵਾਘਾ ਹਨ,ਲੈਰੀਕਲ ਵੀਡੀਓ ਯਾਸੀਨ ਘੁਰੈਲ ਵਲੋਂ ਤਿਆਰ ਕੀਤੀ ਗਈ ਹੈ। ਪੇਸ਼ਕਸ਼ ਨਵੇਂ ਕਲਾਕਾਰਾਂ ਦੀ ਪ੍ਤਿਭਾ ਨੂੰ ਜਨਤਾ ਤਕ ਅੱਪੜਦਾ ਕਰਨ ਵਾਲੇ ਸੁੱਖ ਕੱਤਰੀ ਦੀ ਹੈ. ਨਵੇ ਗੀਤ ''ਹਾਰ ਜਾਨੀ ਆ'' ਨੂੰ ਵੱਡਾ ਸਹਿਯੋਗ ਦੇਣ ਲਈ ਗ਼ਰਜ਼ ਮਹਾਜਨ ਵਲੋ ਆਪਣੇ ਪਰਵਾਰਿਕ ਦੋਸਤਾਂ ਤੇ ਆਪਣੀ ਪੂਰੀ ਟੀਮ ਅਤੇ ਆਪਣੇ ਸਰੋਤਿਆਂ ਦਾ ਦਿਲੋ ਧੰਨਵਾਦ ਕੀਤਾ ਹੈ ਜਿੰਨਾਂ ਉਹਨਾਂ ਦੇ ਇਸ ਗੀਤ ਨੂੰ ਭਰਵਾਂ ਪਿਆਰ ਦਿੱਤਾ ਅਤੇ ਲਗਾਤਾਰ ਦੇ ਰਹੇ ਹਨ।
ਸ਼ੁਭ ਕਾਮਨਾਵਾਂ ਸਾਹਿਤ
ਰਸ਼ਪਿੰਦਰ ਸਿੰਘ
ਟੀਮ ਮਾਲਵਾ ਐਮ ਵੀ ਟੀਵੀ ਤੇ ਮਾਲਵਾ ਡੇਲੀ ਨਿਉਜ
9041158057,9041858081