ਵਿਆਹ ਬੰਧਨ ਚ ਬੱਝੇ ਸੁਖਜੀਤ ਸਿੰਘ ਤੇ ਬੀਬਾ ਸਵਰਨਜੀਤ ਕੌਰ
ਸਾਦਾ ਵਿਆਹ ਕਰਕੇ ਇਲਾਕੇ ਚ ਪੈਦਾ ਕੀਤੀ ਮਿਸਾਲ :-ਪੰਮੀ ਫੱਗੂਵਾਲਾ
ਭਵਾਨੀਗੜ੍ਹ 26 ਮਈ 2020 (ਗੁਰਵਿੰਦਰ ਸਿੰਘ) ਵਿਆਹ ਦੋ ਵਿਅਕਤੀਆਂ ਵਿੱਚ ਇੱਕ ਬੰਧਨ ਦਾ ਪ੍ਣ ਹੁੰਦਾ ਹੈ। ਇਹ ਆਮ ਤੌਰ ਤੇ ਇੱਕ ਲੜਕਾ (ਲਾੜਾ) ਅਤੇ ਇੱਕ ਲੜਕੀ (ਲਾੜੀ) ਦੇ ਵਿੱਚਕਾਰ ਹੁੰਦਾ ਹੈ। ਕੁੱਝ ਥਾਵਾਂ ਤੇ, ਇੱਕੋ ਹੀ ਸੈਕਸ ਦੇ ਦੋ ਜਣਿਆਂ/ਜਣੀਆਂ ਵਿੱਚ ਵਿਆਹ ਕਾਨੂੰਨੀ ਹੈ। ਇਸ ਵਿੱਚ ਦੁਵੱਲੇ ਵਾਅਦੇ ਅਤੇ ਜੋੜੀ ਦਾ ਅੰਗੂਠੀਆਂ ਦਾ ਆਦਾਨ ਪ੍ਦਾਨ ਹੁੰਦਾ ਹੈ। ਸ਼ਾਦੀਆਂ ਕਿਸੇ ਵੀ ਬੰਦੇ ਦੀ ਜਿੰਦਗੀ ਦੇ ਸਭ ਤੋਂ ਯਾਦਗਾਰੀ ਪਲ ਹੁੰਦੇ ਹਨ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਲਾੜਾ ਅਤੇ ਲਾੜੀ ਖਾਸ ਪਹਿਰਾਵਾ ਵੀ ਪਹਿਨਦੇ ਹਨ। ਆਮ ਤੌਰ ਤੇ ਹਰ ਦੇਸ਼ ਅਤੇ ਸੰਸਕ੍ਰਿਤੀ ਵਿੱਚ ਵਿਆਹ ਨਾਲ ਜੁੜੀਆਂ ਰਸਮਾਂ ਰੀਤਾਂ ਅਲੱਗ ਅਲੱਗ ਹੁੰਦੀਆਂ ਹਨ। ਸਾਇਰ ਲਿਖਦਾ ਹੈ ਕਿ { ਸਗਨਾਂ ਦੇ ਦਿਨ ਮਿੱਠੇ ਹੁੰਦੇ,ਮਿਸ਼ਰੀ ਲਗਦੇ ਬੋਲ। ਇਸ ਦਿਨ ਸੱਜਣ ਵਾਅਦੇ ਕਰਦੇ। ਵਹਿ ਸੱਜਣਾਂ ਦੇ ਕੋਲ। ਇਸੇ ਵਿਚਾਰ ਨੂੰ ਮੁੱਖ ਰੱਖਦਿਆਂ ਉਘੇ ਸਮਾਜ ਸੇਵਕ ,ਰਵਿਦਾਸੀਆ ਕੌਮ ਦੇ ਹੀਰੇ ,ਨਿਧੜਕ ਯੋਧੇ ਸੁਖਜੀਤ ਸਿੰਘ ਵੀਰੇ ਨੇ ਆਪਣੀ ਜਿੰਦਗੀ ਦਾ ਸਫਰ ਬੀਬੀ ਸਵਰਨਜੀਤ ਕੌਰ ਨਾਲ ਸੁਰੂ ਕਰ ਲਿਆ ਹੈ। ਬੱਚੀ ਪੜੀ ਲਿਖੀ, ਸੁਘੜ ਅਤੇ ਮਿਹਨਤਕਸ਼ ਪਰਿਵਾਰ ਦੀ ਹੋਣ ਕਰਕੇ ਨਿਮਰਤਾ ਵਾਲੀ ਹੈ। ਆਸ ਕਰਦੇ ਹਾਂ ਕਿ ਉਨ੍ਹਾਂ ਦੀ ਸੋਚ ਨਾਲ ਸੋਚ ਮਿਲਾ ਕੇ ਹੀ ਨਹੀਂ ਚੱਲੇਗੀ ਬਲਕਿ ਸਾਡੇ ਰਹਿਬਰਾਂ ਤੋਂ ਸੇਧ ਲੈਂਦੇ ਹੋਏ, ਨਿਰਸਵਾਰਥ ਸੇਵਾ ਨਿਭਾਵੇਗੀ। ਇਹ ਵਿਚਾਰ ਪ੍ਸਿੱਧ ਲੇਖਕ ਸ੍ਰੀ ਪੰਮੀ ਫੱਗੂਵਾਲੀਆ ਨੇ ਸੁਖਜੀਤ ਸਿੰਘ ਵੀਰੇ ਲਈ ਕਹੇ। ਯੂ ਕੇ ਦੇ ਲੈਸ਼ਟਰ ਸਹਿਰ ਤੋਂ ਸ੍ਰੀ ਲਛਮਣ ਦਾਸ ਚੁੰਬਰ, ਸ੍ਰੀ ਹਰਮੇਸ਼ ਲਾਲ ਮਹਿਮੀ ਨੇ ਵਧਾਈ ਦਿੱਦਿਆਂ ਕਿਹਾ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਲੰਮੀ ਉਮਰ ਤਰੱਕੀ ਅਤੇ ਤੰਦਰੁਸਤੀ ਬਖਸ਼ੇ ਦੋਵੇਂ ਮਿਸ਼ਨਰੀ ਵਰਕਰਾਂ ਨੂੰ । ਭਗਵਾਨਪੁਰਾ ਲਾਂਬੜਾ (ਜਲੰਧਰ )ਤੋਂ ਰਵਿਦਾਸੀਆ ਕੌਮ ਦੇ ਜੁਝਾਰੂ ਸਾਥੀ ਪਰਮਜੀਤ ਮਹਿਮੀ, ਪਰਧਾਨ ਸ੍ਰੀ ਗੁਰੂ ਰਵਿਦਾਸ ਮਿਸ਼ਨ, ਲਾਂਬੜਾ ਸ੍ਰੀ ਹੁਸਨ ਲਾਲ ਜੀ ਨੇ, ਲੁਧਿਆਣਾ ਤੋਂ ਸ ਗੁਰਦੇਵ ਸਿੰਘ, ਕਨੇਡਾ ਤੋਂ ਸਾਧੂ ਸਿੰਘ ਅਤੇ ਲੋਕ ਗਾਇਕ ਮਨਦੀਪ ਮਨੀ ਮਾਲਵਾ, ਪਿਰੀਆ ਵੰਗਾ ,ਸਮਾਣੇ ਤੋਂ ਗੁਰਜੀਤ ਬੱਲੀ -ਹਰਜੀਤ ਮੱਟੂ ਨੇ ਵੀ ਵੀਰੇ ਲਈ ਮੁਬਾਰਕਾਂ ਭੇਜੀਆਂ,ਜੋ ਤਾਲਾਬੰਦੀ ਕਰਕੇ ਵਿਆਹ ਵਿੱਚ ਸਾਮਲ ਨਹੀਂ ਹੋ ਸਕੇ। ਸਾਡੇ ਇਲਾਕੇ ਦੀ ਮਾਣਮੱਤੀ ਸਖਸ਼ੀਅਤ ਪ੍ਰੋ ਸੁਖਦੇਵ ਕੌਰ ਘੁੰਮਣ ਜੀ ਵਿਸੇਸ਼ ਤੌਰ ਤੇ ਸਗਨ ਦੇਣ ਲਈ ਪਹੁੰਚੇ,ਉਨ੍ਹਾਂ ਕਿਹਾ ਕਿ ਮੇਰੀਆਂ ਦੁਆਵਾਂ ਸਦਾ ਹੀ ਇਸ ਪ੍ਰੀਵਾਰ ਦੇ ਨਾਲ ਹਨ ਅਤੇ ਰਹਿਣਗੀਆਂ ।
ਸਾਦੇ ਵਿਆਹ ਦੀਆਂ ਵੱਖ ਵੱਖ ਤਸਵੀਰਾਂ