ਚੋਰਾਂ ਨੇ ਕੀਤੀ ਐਕਟਿਵਾ ਚੋਰੀ
ਮਾਮਲਾ ਖਮਾਣੋਂ ਦੇ ਵਾਰਡ ਨੰਬਰ 13 ਵਿਚੋਂ ਬੀਤੀ ਰਾਤ ਹੋਈ ਚੋਰੀ ਦਾ
ਖਮਾਣੋਂ,26 ਮਈ (ਹਰਜੀਤ ਸਿੱਧੂ) - ਖਮਾਣੋਂ ਦੀ ਵਾਰਡ ਨੰਬਰ 13 ਵਿੱਚੋ ਬੀਤੀ ਅੱਧੀ ਰਾਤ ਤੋਂ ਬਾਅਦ ਚੋਰਾਂ ਦੁਆਰਾ ਇਕ ਔਰਤ ਦੀ ਅਕਟਿਵਾ ਸਕੂਟਰੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਡ ਨੰਬਰ 13 ਦੀ ਵਸਨੀਕ ਅਮੀਤਾ ਪਤਨੀ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿ ਉਸ ਨੇ ਰੋਜ਼ਾਨਾ ਵਾਂਗ ਆਪਣੇ ਘਰ ਅੱਗੇ ਐਕਟਿਵਾ ਖੜੀ ਕੀਤੀ ਸੀ ਜਦੋਂ ਉਸ ਨੇ ਸਵੇਰੇ ਉੱਠ ਕੇ ਵੇਖਿਆ ਤਾਂ ਘਰ ਅੱਗਿਓ ਸਕੂਟਰੀ ਗਾਇਬ ਸੀ ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਸਟੇਸ਼ਨ ਦੇ ਦਿੱਤੀ ਹੈ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਮੀਤਾ ਰਾਣੀ ਚੋਰੀ ਹੋਈ ਸਕੂਟਰੀ ਦੇ ਦਸਤਾਵੇਜ਼ ਵਿਖਾਉਂਦੇ ਹੋਏ।