ਦਰ-ਦਰ ਭਟਕ ਰਹੇ ਪ੍ਵਾਸੀ ਮਜਦੂਰ
ਪ੍ਸਾਸ਼ਨ ਪ੍ਤੀ ਪ੍ਗਟਾਇਆ ਭਾਰੀ ਰੋਸ
ਭਵਾਨੀਗੜ੍ਹ, 28 ਮਈ (ਗੁਰਵਿੰਦਰ ਸਿੰਘ): ਪ੍ਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੇ ਕੀਤੇ ਜਾ ਰਹੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਅੱਜ ਉਸ ਸਮੇਂ ਖੁੱਲ ਗਈ ਜਦੋਂ ਆਨਲਾਇਨ ਪ੍ਰਕਿਰਿਆ ਰਾਹੀਂ ਇੱਥੋਂ ਪੱਛਮੀ ਬੰਗਾਲ ਸੂਬੇ 'ਚ ਜਾਣ ਦੀ ਇੱਛਾ ਜਤਾਉਣ ਵਾਲੇ ਪ੍ਰਵਾਸੀ ਮਜਦੂਰਾਂ ਨੂੰ ਖੱਜਲ ਖੁਆਰ ਹੋਣਾ ਪਿਆ। ਜਿਸ ਕਰਕੇ ਇਨ੍ਹਾਂ ਪ੍ਵਾਸੀ ਮਜਦੂਰਾਂ ਵਿਚ ਪ੍ਸਾਸ਼ਨ ਪ੍ਤੀ ਭਾਰੀ ਰੋਸ ਦੇਖਣ ਨੂੰ ਮਿਲਿਆ। ਦਰਅਸਲ ਸ਼ਹਿਰ ਦੇ ਪੁਲਸ ਥਾਣੇ ਨੇੜੇ ਬਣੇ ਸਥਿਤ ਪਾਰਕ ਵਿਚ ਗਰਮੀ ਤੋਂ ਬਚਣ ਲਈ ਦਰਖਤਾਂ ਦੀ ਛਾਂ ਦਾ ਸਹਾਰਾ ਲੈ ਕੇ ਖੜ੍ਹੇ ਲਗਭਗ 70-80 ਦੇ ਕਰੀਬ ਪ੍ਵਾਸੀ ਮਜ਼ਦੂਰ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ ਨੇ ਰੋਸ ਜਤਾਉਂਦਿਆਂ ਦੱਸਿਆ ਕਿ ਕੋਰੋਨਾ ਕਾਰਣ ਦੇਸ਼ ਭਰ 'ਚ ਹੋਈ ਤਾਲਾਬੰਦੀ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੇ ਸੂਬੇ ਪੱਛਮੀ ਬੰਗਾਲ ਜਾਣ ਲਈ ਸਰਕਾਰੀ ਵੈੱਬਸਾਇਟ 'ਤੇ ਆਨਲਾਇਨ ਅਪਲਾਈ ਕੀਤਾ ਸੀ ਜਿਸ ਦੇ ਅਧਾਰ 'ਤੇ ਅੱਜ ਉਨ੍ਹਾਂ ਨੂੰ ਪ੍ਸਾਸ਼ਨ ਵੱਲੋਂ ਰੇਲਵੇ ਸਟੇਸ਼ਨ 'ਤੇ ਬੱਸਾਂ ਰਾਹੀ ਪਹੁੰਚਾਉਣ ਲਈ ਸਥਾਨਕ ਅਨਾਜ ਮੰਡੀ ਵਿਖੇ ਬੁਲਾਇਆ ਸੀ ਤੇ ਉਹ ਰਾਤ ਦੇ ਕਰੀਬ 2 ਵਜੇ ਹੀ ਅਨਾਜ਼ ਮੰਡੀ ਵਿਖੇ ਪਹੁੰਚ ਗਏ। ਪਰ ਇਥੇ ਉਨ੍ਹਾਂ ਨੂੰ ਰੇਵਲੇ ਸਟੇਸ਼ਨ ਤੱਕ ਪਹੁੰਚਾਉਣ ਲਈ ਨਾ ਤਾਂ ਕੋਈ ਬੱਸ ਆਈ ਅਤੇ ਨਾ ਹੀ ਕਿਸੇ ਪ੍ਰਸਾਸ਼ਨ ਦੇ ਅਧਿਕਾਰੀ ਜਾਂ ਕਰਮਚਾਰੀ ਨੇ ਉਨ੍ਹਾਂ ਦੀ ਕੋਈ ਸਾਰ ਹੀ ਲਈ। ਜਿਸਦੇ ਚੱਲਦਿਆਂ ਭੁੱਖ ਅਤੇ ਗਰਮੀ ਕਾਰਨ ਉਨ੍ਹਾਂ ਦੇ ਪਰਿਵਾਰ ਬੇਹਾਲ ਹੋ ਗਏ ਤੇ ਨਿਰਾਸ਼ ਹੋ ਕੇ ਉਹ ਇਸ ਪਾਰਕ ਵਿਚ ਆ ਕੇ ਦਰਖ਼ਤਾਂ ਦੀ ਛਾਂ ਹੇਠ ਬੈਠ ਗਏ। ਓਧਰ ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫ਼ਸਰ ਭਵਾਨੀਗੜ੍ਹ ਲੈਨਿਨ ਗਰਗ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਇਨ੍ਹਾਂ ਮਜ਼ਦੂਰਾਂ ਨੂੰ ਸਵੇਰੇ 5 ਵਜੇ ਬੁਲਾਇਆ ਗਿਆ ਸੀ ਪ੍ਰੰਤੂ ਅੱਜ ਟ੍ਰੇਨ ਰੱਦ ਹੋ ਜਾਣ ਕਾਰਨ ਇਹ ਦਿੱਕਤ ਸਾਹਮਣੇ ਆਈ ਹੈ। ਜਿਸ ਲਈ ਉਹ ਕੁਝ ਨਹੀਂ ਕਰ ਸਕਦੇ।
ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਪਰਿਵਾਰ।