ਗਰਗ ਨੇ ਸਰਕਲ ਪ੍ਧਾਨਾਂ ਸਮੇਤ ਪਾਰਟੀ ਪ੍ਧਾਨ ਨਾਲ ਕੀਤੀ ਮੁਲਾਕਾਤ
ਭਵਾਨੀਗੜ, 29 ਮਈ (ਗੁਰਵਿੰਦਰ ਸਿੰਘ): ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਪ੍ਕਾਸ਼ ਚੰਦ ਗਰਗ ਨੇ ਸਰਕਲ ਪ੍ਧਾਨਾਂ ਤੇ ਹੋਰ ਅਹੁਦੇਦਾਰਾਂ ਸਮੇਤ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਗਰਗ ਨੇ ਦੱਸਿਆ ਕਿ ਪਾਰਟੀ ਪ੍ਧਾਨ ਨੇ ਮੀਟਿੰਗ ਦੌਰਾਨ ਕਿਸਾਨਾਂ, ਵਪਾਰਕ ਅਦਾਰਿਆਂ, ਮਜਦੂਰਾਂ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਕਰਦਿਆਂ ਸੂਬੇ ਦੀ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਹਰ ਵਰਗ ਵਿੱਚ ਪੈਦਾ ਹੋਈ ਨਿਰਾਸ਼ਤਾ ਬਾਰੇੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸ.ਬਾਦਲ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਅਕਾਲੀ ਦਲ ਹਮੇਸ਼ਾ ਦੀ ਤਰਾਂ ਲੋਕਾਂ ਨਾਲ ਖੜ ਕੇ ਅੱਗੇ ਹੋ ਕੇ ਮੱਦਦ ਕਰੇਗਾ। ਮੀਟਿੰਗ 'ਚ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ 'ਤੇ ਵੀ ਵਿਚਾਰਾਂ ਕੀਤੀਆਂ ਗਈਆਂ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਿੰਦਿਆ ਤਨਦੇਹੀ ਨਾਲ ਕੰਮ ਕਰਨ ਲਈ ਥਾਪੜਾ ਦਿੱਤਾ। ਇਸ ਮੌਕੇ ਜਥੇਦਾਰ ਹਰਦੇਵ ਸਿੰਘ ਕਾਲਾਝਾੜ, ਰਵੀਜਿੰਦਰ ਸਿੰਘ ਵਿਰਕ ਕਾਕੜਾ, ਬਲਜੀਤ ਸਿੰਘ ਢਿਲੋਂ ਭਿੰਡਰਾਂ, ਰੁਪਿੰਦਰ ਸਿੰਘ ਰੰਧਾਵਾ, ਰਮਨਦੀਪ ਸਿੰਘ ਢਿਲੋਂ ਸੰਗਰੂਰ, ਭਗਵੰਤ ਸਿੰਘ ਐਡਵੋਕੇਟ ਸੰਗਰੂਰ ਹਾਜ਼ਰ ਸਨ।
ਸੁਖਬੀਰ ਸਿੰਘ ਬਾਦਲ ਹਲਕਾ ਇੰਚਾਰਜ ਗਰਗ ਅਤੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਕਰਦੇ ਹੋਏ।