ਕਰੋਨਾ ਮਹਾਮਾਰੀ ਤੇ ਸੈਮੀਨਾਰ ਆਯੋਜਿਤ
ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਜਰੂਰੀ :-ਡਾਂ. ਖਾਨ
ਭਵਾਨੀਗੜ 4 ਜੂਨ {ਗੁਰਵਿੰਦਰ ਸਿੰਘ} ਸਥਾਨਕ ਫੱਗੂਵਾਲਾ ਕੈਂਚੀਆ ਸਥਿੱਤ ਰਹਿਬਰ ਅਯੂਰਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਭਵਾਨੀਗੜ ਵਿਖੇ ਕਰੋਨਾ ਵਾਇਰਸ ਮਹਾਮਾਰੀ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਡਾਂ. ਐਮ ਐਸ ਖਾਨ ਦੁਆਰਾ ਕੀਤੀ ਗਈ.ਜਿਸ ਵਿਚ ਉਹਨਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਜੋ ਕਿ ਸੰਸਾਰ ਵਿਚ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਦੁਨੀਆ ਭਰ ਵਿਚ ਹਜਾਰਾ ਲੋਕ ਕਰੋਨਾ ਵਾਇਰਸ ਨਾਲ ਮਰ ਰਹੇ ਹਨ. ਇਹਨਾ ਪ੍ਸਥਿਤੀਆ ਵਿਚ ਕਰੋਨਾ ਵਾਇਰਸ ਤੋ ਬੱਚਣ ਲਈ ਸਾਨੁੰ ਆਪਣਾ ਅਤੇ ਆਪਣੇ ਪਰਿਵਾਰ ਲਈ ਸਾਵਧਾਨੀਆ ਵਰਤਣੀਆ ਚਾਹੀਦੀਆ ਹਨ ਅਪਣੇ ਹੱਥਾਂ ਨੂੰ ਹਮੇਸ਼ਾਂ ਸਾਬਣ ਅਤੇ ਪਾਣੀ ਨਾਂਲ ਘੱਟੋ ਘੱਟ 20 ਸਕਿੰਟਾਂ ਲਈ ਧੋਵੋ ਅਤੇ ਚਿਹਰੇ ਤੇ ਹਮੇਸਾ ਮਾਸਕ ਲਗਾ ਕੇ ਰੱਖੋ ਆਪਣੇ ਚਿਹਰੇ ਨੂੰ ਨਾ ਛੂਹਣਾ ਯਾਂਦ ਰੱਖੋ. ਇਸ ਮੌਕੇ ਉਹਨਾ ਕਿਹਾ ਕਿ ਸਾਨੂੰ ਆਪਸ ਵਿਚ ਘੱਟੋ^ਘੱਟ ਇੱਕ ਮੀਟਰ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ ਤਾ ਜੋ ਅਸੀ ਕਰੋਨਾ ਵਾਇਰਸ ਤੋਂ ਆਪਣਾ ਬਚਾ ਕਰ ਸਕੀਏ. ਇਸ ਮੌਕੇ ਉਹਨਾ ਕਿਹਾ ਕਿ ਭਾਰਤ ਸਰਕਾਰ, ਆਯੁਸ਼ ਮੰਤਰਾਲੇ ਅਤੇ ਸਿਹਤ ਵਿਭਾਗ ਦੁਆਰਾ ਸਾਨੂੰ ਜਾਰੀ ਕੀਤੀਆ ਹਦਾਇਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਮੌਕੇ ਡਾਂ.ਕਾਫਿਲਾ ਖਾਨ ਵਾਈਸ ਚੇਅਰਪਰਸ਼ਨ ਤੇ ਪਿ੍ਰਸੀਪਲ ਡਾਂ ਸਿਰਾਜੂਨਬੀ ਜਾਫਰੀ, ਡਾ ਜਮਾਲ ਅਖਤਰ ਡਾ ਅਜਹਰ ਜਾਵੇਦ, ਡਾਂ. ਰਿਜਵਾਨਅਹੁਲਾ ਖਾਨ ਡਾ. ਕਲੀਮ ਅਹਿਮਦ ਖਾਨ, ਡਾਂ. ਅਬਦੁਲ ਅਜੀਜ, ਡਾਂ. ਨਰੇਸ਼ ਚੰਦਰ, ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਹਰਵੀਰ ਕੌਰ, ਗੁਰਵਿੰਦਰ ਕੌਰ, ਅਮਰਿੰਦਰ ਕੌਰ, ਮਨਪੀ੍ਰਤ ਕੌਰ, ਸਿਮਰਜੀਤ ਕੌਰ, ਰਜ਼ਨੀ ਸ਼ਰਮਾ ਆਦਿ ਵੀ ਮੌਜੂਦ ਸਨ. ਇਸ ਸਮੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸਾਮਿਲ ਸਨ.