ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦਾ ਰਿਹੈ ਪਹਿਰੇਦਾਰ : ਗਰਗ
ਪੰਜਾਬ ਤੇ ਕੌਮ ਦੇ ਹਿੱਤਾਂ ਦੀ ਡੱਟ ਕੇ ਰਾਖੀ ਕਰੇਗਾ: ਗਰਗ
ਭਵਾਨੀਗੜ, 6 ਜੂਨ (ਗੁਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ (ਬ) ਦੇ ਜਰਨਲ ਸਕੱਤਰ ਤੇ ਸਾਬਕਾ ਸੰਸਦੀ ਸਕੱਤਰ ਪ੍ਕਾਸ਼ ਚੰਦ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ, ਵਪਾਰ ਅਤੇ ਸਨਅਤ ਪਸਾਰ ਸੰਬਧੀ ਜਾਰੀ ਆਰਡੀਨੈਂਸ ਜਿਸ ਵਿੱਚ ਕਿਸਾਨਾਂ ਨੂੰ ਅਪਣੀ ਜਿਨਸ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਬਿਨਾਂ ਕਿਸੇ ਬੰਦਿਸ਼ ਜਾਂ ਰੋਕ ਟੋਕ ਦੇ ਵੇਚ ਸਕਦਾ ਹੈ ਤਾਂ ਕਿਸਾਨਾਂ ਨੂੰ ਉਸਦੀ ਫ਼ਸਲ ਦਾ ਵੱਧ ਤੋਂ ਵੱਧ ਮੁੱਲ ਮਿਲ ਸਕੇ ਭਾਵੇਂ ਇਸ ਵਿੱਚ ਫ਼ਸਲਾਂ ਦੀ ਨਿਸ਼ਚਿਤ ਕੀਤੀ ਜਾਣ ਵਾਲੀ ਅੈਮਅੈੱਸਪੀ ਦੀ ਪਰਿਕਿਰਿਆ ਵਿੱਚ ਕੋਈ ਤਬਦੀਲੀ ਨਹੀਂ ਆਏਗੀ ਬਲਕਿ ਇਸ ਨਾਲ ਕਿਸਾਨਾਂ ਦਾ ਮੁਨਾਫ਼ਾ ਵੱਧੇਗਾ। ਗਰਗ ਨੇ ਕਿਹਾ ਕਿ ਪਰੰਤੂ ਕੁੱਝ ਰਾਜਸੀ ਪਾਰਟੀਆਂ ਤੇ ਕਿਸਾਨ ਜੱਥੇਬੰਦੀਆਂ ਨੇ ਇਸ ਐਕਟ ਨਾਲ ਕਿਸਾਨਾਂ ਨੂੰ ਫ਼ਸਲ ਤੇ ਮਿਲਣ ਵਾਲੀ ਅੈਮਅੈੱਸਪੀ ਦੇ ਖ਼ਤਮ ਹੋਣ ਦਾ ਖ਼ਦਸਾ ਪ੍ਰਗਟ ਕਰ ਰਹੀਆਂ ਹਨ ਜਦੋਂ ਕਿ ਅਕਾਲੀ ਦਲ ਜੋ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦਾ ਪਹਿਰੇਦਾਰ ਰਿਹਾ ਹੈ ਨੇ ਕੇਂਦਰ ਦੇ ਕਿਸੇ ਵੀ ਅਜਿਹੇ ਫ਼ੈਸਲੇ ਨੂੰ ਜੋ ਕਿਸਾਨ ਮਾਰੂ ਹੋਵੇ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ ਵਿੱਚ ਇਹ ਪੁਖ਼ਤਾ ਕੀਤਾ ਗਿਆ ਹੈ ਕਿਸਾਨਾਂ ਦੀ ਫ਼ਸਲ ਲਈ ਪਹਿਲਾਂ ਦੀ ਤਰਾਂ ਘਟੋ ਘੱਟ ਤੈਅ ਕੀਮਤ ਤੇ ਪੁਰਾਣਾ ਸਿਸਟਮ ਨਿਰੰਤਰ ਚੱਲੇਗਾ। ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹਿੱਤਾਂ ਨੂੰ ਕਿਸੇ ਕਿਸਮ ਦਾ ਨੁੁਕਸਾਨ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ 'ਤੇ ਪਰਦਾ ਪਾਉਣ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਚਾਰ ਕਰਨ ਦਾ ਕੋਝਾ ਜ਼ਤਨ ਕਦੇ ਸਫ਼ਲ ਨਹੀਂ ਹੋੋ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੀ ਤਰਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗਾ।
ਗੱਲਬਾਤ ਦੌਰਾਨ ਸਾਬਕਾ ਸੀਪੀਅੈੱਸ ਗਰਗ।