ਵਾਤਾਵਰਨ ਦਿਵਸ ਮੌਕੇ ਸ਼ਹਿਰ 'ਚ ਬੂਟੇ ਲਗਾਏ
ਭਵਾਨੀਗੜ, 6 ਜੂਨ (ਗੁਰਵਿੰਦਰ ਸਿੰਘ): ਵਾਤਾਵਰਣ ਦਿਵਸ ਮੌਕੇ ਸ਼ਹਿਰ ਵਿੱਚ ਵੱਖ-ਵੱਖ ਤਰਾਂ ਦੇ ਪੌਦੇ ਲਗਾਏ ਗਏ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜੈਵਿਕ ਖਾਦ ਵੰਡੀ ਗਈ। ਇਸ ਮੌਕੇ ਅਸ਼ਵਨੀ ਕੁਮਾਰ ਸੀ.ਐੱਫ. ਪੀਅੈੱਮਆਈਡੀਸੀ ਚੰਡੀਗੜ੍ਹ ਨੇ ਲੋਕਾਂ ਨੂੰ ਆਪਣੇ ਘਰ ਦਾ ਕੂੜਾ ਅਲੱਗ-ਅਲੱਗ ਰੱਖਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਇਹ ਜੈਵਿਕ ਖਾਦ ਨਗਰ ਕੌਂਸਲ ਰਾਹੀਂ ਘਰਾਂ 'ਚੋਂ ਲਏ ਗਏ ਕੂੜੇ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਮੌਕੇ ਅੈੱਨਆਰਆਈ ਸਾਹਿਬ ਸਿੰਘ ਤੋਂ ਇਲਾਵਾ ਸੈਨੇਟਰੀ ਇੰਚਾਰਜ ਗੁਰਵਿੰਦਰ ਸਿੰਘ, ਮੇਲਾ ਸਿੰਘ, ਬਾਬੂ ਪਰਮੇਸ਼ਵਰ ਦਾਸ ਤੇ ਮੋਟੀਵੇਟਰ ਕਲਮੀਤ ਕੌਰ,ਗਗਨ ਸਮੇਤ ਸਫ਼ਾਈ ਸੇਵਕ ਵੀ ਹਾਜ਼ਰ ਸਨ।
ਬੂਟੇ ਲਗਾਉੰਦੇ ਨਗਰ ਕੌੰਸਲ ਦੇ ਮੁਲਾਜ਼ਮ ਤੇ ਹੋਰ।