ਜਿਸਮਾਨੀ ਛੇੜਛਾੜ ਦੇ ਦੋਸ਼ 'ਚ ਵਿਅਕਤੀ ਖਿਲਾਫ ਮਾਮਲਾ ਦਰਜ
                      
                        
                        
                        
                        
        
                 
     ਭਵਾਨੀਗੜ, 10 ਜੂਨ (ਗੁਰਵਿੰਦਰ ਸਿੰਘ): ਲੜਕੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ ਹੇਠ ਪੁਲਸ ਨੇ ਇੱਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਅੈੱਸਆਈ ਕਰਮਜੀਤ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਬਿਸ਼ਨ ਨਗਰ 'ਚ ਰਹਿਣ ਵਾਲੀ ਇੱਕ ਅੌਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸਦੀ 16 ਸਾਲਾਂ ਲੜਕੀ ਇੱਥੇਨ ਇੱਕ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਪ੍ਰਾਇਵੇਟ ਤੌਰ 'ਤੇ ਨੌਕਰੀ ਕਰਦੀ ਸੀ ਬੀਤੇ ਦਿਨੀ ਕੰਮ ਤੋਂ ਘਰ ਵਾਪਸ ਪਰਤੀ ਉਸਦੀ ਲੜਕੀ ਨੇ ਦੱਸਿਆ ਕਿ ਦੁਕਾਨ ਦਾ ਮਾਲਕ ਪਹਿਲੇ ਦਿਨ ਤੋਂ ਹੀ ਉਸ ਨਾਲ ਜਿਸਮਾਨੀ ਛੇੜਛਾੜ ਕਰਦਾ ਆ ਰਿਹਾ ਹੈ ਤੇ ਦੁਕਾਨ ਦੇ ਪਿਛਲੇ ਪਾਸੇ ਲੈ ਜਾਂਦਾ ਸੀ ਅਤੇ ਕੱਪੜੇ ਉਤਾਰ ਕੇ ਛੇੜਛਾੜ ਕਰਦਾ ਸੀ ਅਤੇ ਕਈ ਵਾਰ ਰੇਪ ਵੀ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੁਕਾਨਦਾਰ ਉਸਦੀ ਲੜਕੀ ਨੂੰ ਡਰਾ ਧਮਕਾ ਕੇ ਘਰ ਭੇਜਦਾ ਸੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਅੰਜਾਮ ਬੁਰਾ ਹੋਵੇਗਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੁਕਾਨ ਮਾਲਕ ਧੰਨਾ ਸਿੰਘ ਵਾਸੀ ਸਮਾਣਾ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
                
                        
                
                        
                
                        
              