ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ ਮਨਾਇਆ
ਕਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਜਗਤ ਪਿਤਾ ਅਗੇ ਕੀਤੀ ਅਰਦਾਸ :-ਬਿਕਰਮ ਸਿੰਘ ਜੱਸੀ
ਭਵਾਨੀਗੜ ਜੂਨ 14 {ਗੁਰਵਿੰਦਰ ਸਿੰਘ} : ਹਾੜ ਦੀ ਸੰਗਰਾਂਦ ਦਿਨ ਐਤਵਾਰ 14 ਜੂਨ ਨੂੰ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ ਜਿਥੇ ਪੂਰੀ ਦੁਨੀਆ, ਦੇਸ਼ਾਂ ਵਿਦੇਸ਼ਾਂ ਅੰਦਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਓਥੇ ਹੀ ਕਰੋਨਾ ਵਾਇਰਸ ਕਾਰਨ ਦੇਸ਼ ਅੰਦਰ ਚਲਦੇ ਲੋਕਡਾਊਨ ਨੂੰ ਧਿਆਨ ਵਿਚ ਰੱਖਦਿਆਂ ਅੱਜ ਭਵਾਨੀਗੜ ਵਿਖੇ ਗੁਰੂਦ੍ਵਾਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਂਗਰੂਰ ਰੋਡ ਭਵਾਨੀਗੜ ਵਿਖੇ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ. ਇਸ ਮੌਕੇ ਜਾਣਕਾਰੀ ਦਿੰਦਿਆਂ ਬਿਕਰਮ ਸਿੰਘ ਜੱਸੀ ਪ੍ਧਾਨ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਭਵਾਨੀਗੜ ਨੇ ਕਿਹਾ ਕੇ ਗੁਰੂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣਾ ਸਾਡਾ ਜਰੂਰੀ ਫਰਜ ਹੈ ਓਹਨਾ ਆਖਿਆ ਕੇ ਅੱਜ ਓਹਨਾ ਦੀ ਸੋਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਦੁਨੀਆ ਅੰਦਰ ਫੈਲੀ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਖ਼ਾਤਮੇ ਲਈ ਸਮੂਹ ਸੰਗਤਾਂ ਵਲੋਂ ਜਗਤ ਪਿਤਾ ਅਗੇ ਅਰਦਾਸ ਕੀਤੀ ਗਈ ਓਹਨਾ ਦਸਿਆ ਕੇ ਸਰਕਾਰ ਦੀਆਂ ਹਦਾਇਤਾਂ ਨੂੰ ਮੁਖ ਰੱਖਦਿਆਂ ਗੁਰੂ ਘਰ ਵਿਚ ਜਿਆਦਾ ਸੰਗਤਾਂ ਨੂੰ ਇਕੱਤਰ ਹੋਣ ਅਤੇ ਸਮਾਜਿਕ ਦੂਰੀ ਰੱਖਣ ਦਾ ਪੂਰੀ ਖ਼ਿਆਲ ਰੱਖਿਆ ਗਿਆ ਤੇ ਇਸ ਮੌਕੇ ਸੰਗਤਾਂ ਨੇ ਗੁਰੂ ਕਿ ਬਾਣੀ ਸਰਵਣ ਕੀਤੀ. ਇਸ ਮੌਕੇ ਚਰਨਜੀਤ ਸਿੰਘ ਚਨੀ ਗ੍ਰੰਥੀ ਸਿੰਘ, ਮਾਹੀ, ਅਰਸ਼ਦੀਪ, ਗੋਲਡੀ,ਅਕਾਸ਼ਦੀਪ, ਜੱਗੀ,ਹਰਦੀਪ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੀ ਮੌਜੂਦ ਸਨ.
ਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀਜੋਤ ਦਿਵਸ ਮੌਕੇ ਤਸਵੀਰਾਂ .