ਨੌਜਵਾਨ ਨੇ ਜੈਵਿਕ ਖਾਦ ਤਿਆਰ ਕਰਨ ਦੀ ਦੱਸੀ ਵਿਧੀ
ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਦੀ ਅਪੀਲ
ਭਵਾਨੀਗੜ,16 ਜੂਨ (ਗੁਰਵਿੰਦਰ ਸਿੰਘ): ਕੈਨੇਡਾ ਤੋਂ ਆਏ ਐਨ.ਆਰ.ਆਈ. ਨੌਜਵਾਨ ਨੇ ਨਗਰ ਕੌਂਸਲ ਭਵਾਨੀਗੜ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਆਰਗੈਨਿਕ ਖਾਦ ਵਾਰਡ ਨੰ. 5 ਦੇ ਘਰਾਂ 'ਚ ਵੰਡ ਕੇ ਖਾਦ ਦੀ ਜੈਵਿਕ ਖੇਤੀ ਵਿੱਚ ਮਹੱਤਤਾ ਬਾਰੇ ਦੱਸਿਆ। ਵਿਦੇਸ਼ ਤੋਂ ਆਏ ਸਾਹਿਬ ਸਿੰਘ ਨੇ 'ਸਵੱਛ ਭਾਰਤ ਮੁਹਿੰਮ' ਦੀ ਟੀਮ ਨਾਲ ਮਿਲ ਕੇ ਲੋਕਾਂ ਨੂੰ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੀ.ਐੱਫ.ਅਸ਼ਵਨੀ ਨੇ ਘਰਾਂ 'ਚੋਂ ਇਕੱਠੇ ਕੀਤੇ ਗਿੱਲੇ ਕੂੜੇ ਤੋਂ ਕਿਸ ਤਰ੍ਹਾਂ ਨਗਰ ਕੌਂਸਲ ਰਾਹੀਂ ਖਾਦ ਤਿਆਰ ਕੀਤੀ ਜਾਂਦੀ ਹੈ ਬਾਰੇ ਪੂਰੀ ਵਿਧੀ ਦੱਸੀ ਅਤੇ ਲੋਕਾਂ ਨੂੰ ਇਹ ਖਾਦ ਆਪਣੇ ਘਰਾਂ ਵਿੱਚ ਤਿਆਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਹਿਬ ਸਿੰਘ ਅਤੇ ਉਹਨਾਂ ਦੇ ਨਾਲ ਕੈਨੇਡਾ ਤੋਂ ਆਏ ਮੈਡਮ ਨੇ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਨਾ ਵਰਤਣ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਮੇਲਾ ਸਿੰਘ, ਮੋਟੀਵੇਟਰ ਕਲਮੀਤ ਕੌਰ, ਗਗਨਦੀਪ ਕੌਰ, ਸਫ਼ਾਈ ਸੇਵਕ ਕ੍ਰਿਸ਼ਨ ਸਿੰਘ ਅਤੇ ਪ੍ਦੀਪ ਸਿੰਘ ਵੀ ਮੌਜੂਦ ਸਨ।
ਵਾਰਡ ਦੇ ਘਰਾਂ 'ਚ ਜੈਵਿਕ ਖਾਦ ਵੰਡਦੀ ਟੀਮ।