ਕਰੋਨਾ ਯੋਧੇ ਸਨਮਾਨਿਤ
ਸਮਾਜ ਸੇਵੀ ਹਰਪਾਲ ਸਿੰਘ ਕਪਿਆਲ ਕੀਤੇ ਸਨਮਾਨਿਤ
ਭਵਾਨੀਗੜ 19 ਜੂਨ {ਗੁਰਵਿੰਦਰ ਸਿੰਘ} ਕਰੋਨਾ ਕਾਲ ਦੇ ਚਲਦਿਆਂ ਜਿਥੇ ਵੱਖ ਵੱਖ ਸਮਾਜਿਕ ਸੋਸ਼ਲ ਜਥੇਬੰਦੀਆਂ ਵਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਓਥੇ ਹੀ ਨੇੜਲੇ ਪਿੰਡ ਕਪਿਆਲ ਵਿਖੇ ਜੀ ਓ ਜੀ ਹਰਪਾਲ ਸਿੰਘ ਅਤੇ ਓਹਨਾ ਦੇ ਸਾਥੀਆਂ ਵਲੋਂ ਮਿਲ ਕੇ ਆਪਣੇ ਆਲੇ ਦੁਆਲੇ ਗਰੀਬ ਅਤੇ ਲੋੜਵੰਦਾਂ ਲਈ ਰਾਸ਼ਨ ਅਤੇ ਲੰਗਰ ਦੀ ਸੇਵਾ ਕੀਤੀ ਗਈ ਜਿਸ ਦੇ ਚਲਦਿਆਂ ਹੁਣ ਵਾਲਮੀਕਿ ਸਭਾ ਇੰਡੀਆ ਵਲੋਂ ਬੀਤੇ ਦਿਨੀ ਕਰੋਨਾ ਯੋਧਿਆਂ ਦੇ ਰੱਖੇ ਸਨਮਾਨ ਸਮਾਰੋਹ ਦੌਰਾਨ ਇਲਾਕੇ ਦੇ ਪੱਤਰਕਾਰ , ਪ੍ਰਿੰਟ ਮੀਡਿਆ , ਇਲੈਕਟ੍ਰੋਨਿਕ ਮੀਡੀਆ , ਸੋਸ਼ਲ ਮੀਡੀਆ , ਲੰਗਰਾਂ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਨ ਮੌਕੇ ਉਚੇਚੇ ਤੋਰ ਤੇ ਜਗਤਾਰ ਨਮਦਾ ਓ ਐਸ ਡੀ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ , ਵਰਿੰਦਰ ਪਨਵਾ ਚੇਅਰਮੈਨ ਬਲਾਕ ਸਮਤੀ ਭਵਾਨੀਗੜ੍ਹ , ਬਲਵਿੰਦਰ ਸਿੰਘ ਪੂਨੀਆ ਜਿਲਾ ਕੋਅਡੀਨੇਟੋਰ , ਵਲੋਂ ਹਰਪਾਲ ਸਿੰਘ ਕਪਿਆਲ ਨੂੰ ਸਮਾਜਸੇਵਾ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਨੇ ਕਿਹਾ ਕੇ ਲੋਕਡਾਊਨ ਦੌਰਾਨ ਜਦੋ ਓਹਨਾ ਦੇ ਸਾਥੀਆਂ ਵਲੋਂ ਇਹ ਸੁਝਾ ਰੱਖਿਆ ਗਿਆ ਕੇ ਕੰਮ ਕਰ ਬੰਦ ਹੋਣ ਕਾਰਨ ਗਰੀਬ ਵਰਗ ਕੋਲ ਕੋਈ ਵੀ ਸਾਧਨ ਨਾ ਰਹਿਣ ਕਾਰਨ ਓਹਨਾ ਨੂੰ ਰੋਟੀ ਤੋਂ ਵੀ ਔਖਾ ਹੋਣਾ ਪੈ ਰਿਹਾ ਹੈ ਤੇ ਸਮੇ ਨੂੰ ਦੇਖਦਿਆਂ ਓਹਨਾ ਅਤੇ ਓਹਨਾ ਦੇ ਸਾਥੀਆਂ ਵਲੋਂ ਲੰਗਰ ਦੀ ਸੇਵਾ ਆਰੰਭ ਕੀਤੀ ਤੇ ਅੱਜ ਓਹਨਾ ਨੂੰ ਮਿਲਿਆ ਇਹ ਸਨਮਾਨ ਓਹਨਾ ਦੇ ਸਮੂਹ ਸਾਥੀਆਂ ਦੇ ਬੁਲੰਦ ਹੌਸਲਿਆਂ ਕਾਰਨ ਮਿਲਿਆ ਹੈ ਇਸ ਮੌਕੇ ਓਹਨਾ ਪੀ ਐਸ ਗ਼ਮੀ ਕਲਿਆਣ ਦਾ ਧੰਨਵਾਦ ਵੀ ਕੀਤਾ .
ਸਨਮਾਨ ਪ੍ਰਾਪਤ ਕਰਦੇ ਹਰਪਾਲ ਸਿੰਘ ਕਪਿਆਲ.