ਵਾਧੂ ਬਿਜਲੀ ਬਿਲਾਂ ਨੂੰ ਲੈਕੇ ਅਕਾਲੀਦਲ ਵਲੋਂ ਰੋਸ ਪ੍ਦਰਸ਼ਨ
ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਭਵਾਨੀਗੜ੍ਹ, 22 ਜੂਨ (ਗੁਰਵਿੰਦਰ ਸਿੰਘ ) ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਚੌਕ ਭਵਾਨੀਗੜ੍ਹ ਵਿਖੇ ਮੋਟੇ ਬਿਜਲੀ ਦੇ ਬਿੱਲ ਭੇਜਣ ਬਿਜਲੀ ਬਿਲਾਂ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ।ਇਸ ਮੌਕੇ ਪਾਰਟੀ ਦੇ ਨਦਾਮਪੁਰ ਸਰਕਲ ਦੇ ਪ੍ਧਾਨ ਹਰਦੇਵ ਸਿੰਘ ਕਾਲਾਝਾੜ , ਹਰਵਿੰਦਰ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਜੋਗਾ ਸਿੰਘ ਫੱਗੂਵਾਲਾ, ਨਿਰਮਲ ਸਿੰਘ ਭੜੋ,ਕੁਲਵੰਤ ਸਿੰਘ ਜੌਲੀਆਂ , ਰਵਿੰਦਰ ਸਿੰਘ ਠੇਕੇਦਾਰ, ਭਰਭੂਰ ਸਿੰਘ ਫੱਗੂਵਾਲਾ , ਗੁਰਵਿੰਦਰ ਸਿੰਘ ਸੱਗੂ ਅਤੇ ਬੂਟਾ ਸਿੰਘ ਬਾਲਦ ਨੇ ਕਿਹਾ ਕਿ ਕਰੋਨਾਵਾਇਰਸ ਦੇ ਸੰਕਟ ਦੌਰਾਨ ਕਿਸਾਨਾਂ ਅਤੇ ਮਜਦੂਰਾਂ ਸਮੇਤ ਆਮ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਪਰ ਪੰਜਾਬ ਪਾਵਰਕਾਮ ਵੱਲੋਂ ਬਿਜਲੀ ਦੇ ਮੋਟੇ ਬਿਲ ਭੇਜ ਕੇ ਹਰ ਵਰਗ ਦੀ ਬੇਰਹਿਮੀ ਨਾਲ ਲੁੱਟ ਕੀਤੀ ਜਾ ਰਹੀ ਹੈ। ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਲਟਾ ਮੋਟੇ ਬਿਜਲੀ ਬਿਲ ਭੇਜ ਕੇ ਲੋਕਾਂ ਨੂੰ ਹੋਰ ਸੰਕਟ ਵਿੱਚ ਫਸਾ ਦਿੱਤਾ ਹੈ । ਉਨ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿਲਾਂ ਵਿੱਚ ਵੱਡੀ ਛੋਟ ਦੇਣੀ ਚਾਹੀਦੀ ਹੈ ਤਾਂ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਹਰ ਵਰਗ ਨੂੰ ਰਾਹਤ ਮਿਲ ਸਕੇ। ਉਨ ਯੂਪੀ ਤੇ ਉਤਰਾਖੰਡ ਵਿੱਚ ਪੰਜਾਬੀ ਕਿਸਾਨਾਂ ਦਾ ਉਜਾੜਾ ਬੰਦ ਕਰਨਦੀ ਮੰਗ ਵੀ ਕੀਤੀ ।
ਨਾਅਰੇਬਾਜ਼ੀ ਕਰਦੇ ਅਕਾਲੀ ਦਲ ਦੇ ਆਗੂ