ਸ਼ਹੀਦ ਦੀ ਅੰਤਿਮ ਅਰਦਾਸ ਤੇ ਬੂਟਿਆਂ ਦੀ ਛਬੀਲ
ਲੋਕ ਸੇਵਾ ਸਹਾਰਾ ਕਲੱਬ ਵਲੋਂ ਨਿਭਾਈ ਸੇਵਾ :-ਵਿਨਰਜੀਤ ਖਡਿਆਲ
ਚੀਮਾਂ ਮੰਡੀ,28 ਜੂਨ (ਜਗਸੀਰ ਲੌਂਗੋਵਾਲ )- ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ ਲਦਾਖ ਚੀਨ ਦੇ ਬਾਰਡਰ ਦੇ ਦੇਸ ਲਈ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਖਡਿਆਲ ਅਤੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ ਵਣ ਵਿਭਾਗ ਸੰਗਰੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਹਜਾਰਾਂ ਦੀ ਗਿਣਤੀ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਸ਼ਹੀਦ ਗੁਰਬਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਆਈਆਂ ਸੰਗਤਾਂ ਨੂੰ ਵੰਡੇ ਗਏ,ਇਸ ਸਮੇਂ ਸ਼ਹੀਦ ਦੇ ਪਰਿਵਾਰ ਵੱਲੋਂ ਆਪਣੇ ਹੱਥੀਂ ਬੂਟੇ ਲਗਾ ਕੇ ਸ਼ਹੀਦ ਗੁਰਬਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਸਮੇਂ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਸ਼ਹੀਦ ਗੁਰਬਿੰਦਰ ਸਿੰਘ ਦੀ ਸਹਾਦਤ ਦਾ ਕੋਈ ਮੁੱਲ ਤਾਂ ਨਹੀਂ ਮੋੜ ਸਕਦੇ ਪਰੰਤੂ ਉਨ੍ਹਾਂ ਦੀ ਯਾਦ ਨੂੰ ਤਾਜਾ ਜਰੂਰ ਰੱਖ ਸਕਦੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਨੌਜਵਾਨ ਪੀੜੀ ਨੂੰ ਪਤਾ ਲੱਗ ਸਕੇ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਦਕਾ ਅਸੀਂ ਖੁੱਲ੍ਹੀ ਆਬੋ ਹਵਾ ਵਿੱਚ ਸਾਹ ਲੈ ਰਹੇ ਹਾਂ,ਉਨ੍ਹਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਸਦਾ ਮਾਣ ਸਤਿਕਾਰ ਦਿੰਦੀ ਰਹੇ ,ਅੱਜ ਸ਼ਹੀਦ ਦੀ ਅੰਤਿਮ ਅਰਦਾਸ ਤੇ ਅਸੀਂ ਰਲ ਕੇ ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ ਨੂੰ ਹਮੇਸ਼ਾ ਤਾਜਾ ਰੱਖਣ ਲਈ ਹਜਾਰਾਂ ਦੀ ਗਿਣਤੀ ਚ ਬੂਟੇ ਵੰਡਣ ਦਾ ਇਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ।ਇਸ ਸਮੇਂ ਬੂਟੇ ਵੰਡ ਰਹੇ ਕਲੱਬ ਦੀ ਟੀਮ ਕੋਲ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ,ਰਾਮਵੀਰ ਡੀ ਸੀ ਸੰਗਰੂਰ,ਸੰਦੀਪ ਗਰਗ ਐਸ ਐਸ ਪੀ ਸੰਗਰੂਰ, ਹਰਪਾਲ ਚੀਮਾਂ ਵਿਧਾਇਕ ਦਿੜਬਾ,ਅਮਨ ਅਰੋੜਾ ਵਿਧਾਇਕ ਸੁਨਾਮ,ਇਕਬਾਲ ਸਿੰਘ ਝੁੰਦਾ ਨੇ ਬੂਟੇ ਵੰਡਣ ਦੀ ਨਵੀਂ ਅਤੇ ਉਸਾਰੂ ਪਿਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੂਟੇ ਸਾਡੇ ਜੀਵਨ ਦਾ ਇਕ ਅੰਗ ਹਨ ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ ਵਿੱਚ ਲਗਾਏ ਬੂਟੇ ਉਹਨਾਂ ਦੀ ਯਾਦ ਦਿਵਾਇਆ ਕਰਨਗੇ । ਇਸ ਮੌਕੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਮੱਖਣ ਸਿੰਘ ਸ਼ਾਹਪੁਰ ,ਚਮਕੌਰ ਸਿੰਘ ਸ਼ਾਹਪੁਰ ,ਪਟਵਾਰੀ ਨਜੀਰ ਖਾਂ,ਜਸਵੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ,ਗੁਰਵਿੰਦਰ ਸਿੰਘ ਗੱਗੀ, ਅਮਨਦੀਪ ਖ਼ਾਨ, ਸੁਰਿੰਦਰ ਸਿੰਘ,ਭੋਲਾ ਸਿੰਘ, ਅਮਨਦੀਪ ਸਿੰਘ, ਕੰਵਰਪਾਲ ਸਿੰਘ ਮਾਨਸ਼ਾਹੀਆ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਰਿਸ਼ੀ ਸਤੌਜ,ਮੋਹਤਮ ਸਿੰਘ ਲੀਲਾ, ਰਾਕੇਸ਼ ਕੁਮਾਰ, ਖੁਸ਼ਪ੍ਰੀਤ ਸਿੰਘ ਬੱਬੂ ਆਦਿ ਨੇ ਸ਼ਹੀਦ ਗੁਰਬਿੰਦਰ ਦੀ ਆਤਮਿਕ ਸਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਿਆਂ ਸ਼ਹੀਦ ਦੀ ਤਸਵੀਰ ਤੇ ਫੁੱਲ ਸਮਰਪਣ ਕਰਕੇ ਸ਼ਰਧਾਂਜਲੀ ਦਿੱਤੀ ।