ਕਰੋਨਾ ਕਾਲ ਚ ਬਿਨਾ ਪਲਾਨ ਤੋਂ ਕੰਮ ਕਰ ਰਹੀ ਸਰਕਾਰ
ਕੈਪਟਨ ਸਰਕਾਰ ਨੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ : ਹਰਭਜਨ ਹੈਪੀ
ਭਵਾਨੀਗੜ੍ 4 ਜੁਲਾਈ {ਗੁਰਵਿੰਦਰ ਸਿੰਘ} ਕਰੋਨਾ ਮਹਾਮਾਰੀ ਕਰਕੇ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਤਾਲਾਬੰਦੀ ਹੋਣ ਕਰਕੇ ਸਾਰੇ ਕਾਰੋਬਾਰ ਠੱਪ ਹੋ ਜਾਣ ਨਾਲ ਹਰੇਕ ਵਰਗ ਤ੍ਰਾਹ ਤ੍ਰਾਹ ਕਰ ਰਿਹਾ ਹੈ ਤਾਲਾਬੰਦੀ ਦੇ ਦੌਰਾਨ ਸੂਬੇ ਦੀ ਜਨਤਾ ਨੂੰ ਸੂਬਾ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜਿਲ੍ਹਾ ਜੁਆਇੰਟ ਸੈਕਟਰੀ ਹਰਭਜਨ ਸਿੰਘ ਹੈਪੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਬੈਂਕ ਵਿਆਜ, ਲੋਨ ਕਿਸ਼ਤਾਂ, ਪਾਣੀ -ਸੀਵਰੇਜ਼ ਦੇ ਬਿਲ ,ਬਿਜਲੀ ਬਿਲ ਅਤੇ ਸਕੂਲ ਫੀਸਾਂ ਸਮੇਤ ਹੋਰ ਵੀ ਵੱਖ ਵੱਖ ਟੈਕਸ ਸਰਕਾਰ ਵਸੂਲ ਰਹੀ ਹੈ ਹੁਣ ਪਿਛਲੇ ਕੁੱਝ ਦਿਨਾਂ ਤੋਂ ਬਿਜਲੀ ਦੇ ਬਿਲ ਪੰਜ ਪੰਜ ਮਹੀਨਿਆਂ ਦੇ ਇਕੱਠੇ ਭੇਜ ਕੇ ਸੂਬੇ ਦੀ ਜਨਤਾ ਦਾ ਗਲਾ ਦਬਾਇਆ ਜਾ ਰਿਹਾ ਹੈ ਉਪਰੋਂ ਹਾਈਕੋਰਟ ਨੇ ਵੀ ਪ੍ਰਾਈਵੇਟ ਸਕੂਲਾਂ ਦੇ ਹੱਕ ਚ ਫੈਸਲਾ ਦੇਕੇ ਜਨਤਾ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ ਸਰਕਾਰਾਂ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਹੁੰਦੀਆਂ ਨੇ ਨਾ ਕਿ ਲੁੱਟਣ ਲਈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸੂਬੇ ਦੇ ਲੋਕਾਂ ਨੂੰ ਲੁੱਟਣਾ ਛੱਡ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਤਾਲਾਬੰਦੀ ਦੇ ਸਮੇਂ ਦੇ ਸਕੂਲ ਫੀਸਾਂ ਸਮੇਤ ਬਿਜਲੀ ਬਿਲ ਅਤੇ ਹੋਰ ਸਭ ਤਰਾਂ ਦੇ ਟੈਕਸ ਮਾਫ ਕੀਤੇ ਜਾਣ ਤਾਂ ਕਿ ਸੂਬੇ ਦੀ ਜਨਤਾ ਨੂੰ ਕੁੱਝ ਸੁੱਖ ਦਾ ਸਾਹ ਆਵੇ ਬਿਜਲੀ ਬਿਲ ਅਤੇ ਸਕੂਲ ਫੀਸਾਂ ਮਾਫ ਨਾ ਕਰਨ ਦੀ ਸੂਰਤ ਵਿੱਚ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨੂੰ ਨਾਲ ਸਰਕਾਰ ਖਿਲਾਫ ਵੱਡਾ ਸਘੰਰਸ਼ ਵਿੱਢੇਗੀ ਅਤੇ ਸੂਬੇ ਦੇ ਲੋਕਾਂ ਨੂੰ ਇਨਸਾਫ ਦਿਵਾਏਗੀ।
ਆਪ ਆਗੂ ਹਰਭਜਨ ਹੈਪੀ