ਘਰਾਚੋਂ ਦੀ ਪੰਚਾਇਤੀ ਜਮੀਨ ਦਾ ਮਾਮਲਾ ਮੁੜ ਗਰਮਾਇਆ
ਦੋਵੇ ਧਿਰਾਂ ਆਹਮੋ ਸਾਹਮਣੇ ਪ੍ਸ਼ਾਸ਼ਨ ਮੁਸਤੈਦ
ਭਵਾਨੀਗੜ੍ਹ 11 ਜੁਲਾਈ {ਗੁਰਵਿੰਦਰ ਸਿੰਘ} ਪਿਛਲੇ ਸਮੇ ਵਿਚ ਦਲਿਤ ਵਰਗ ਦੀ ਜਮੀਨ ਦੀ ਹੋਈ ਬੋਲੀ ਵਿਚ ਜਿਥੇ ਹੋਈ ਬੋਲੀ ਨੂੰ ਪਿੰਡ ਦੀ ਇਕ ਧਿਰ ਮੰਨਣ ਤੋਂ ਇਨਕਾਰੀ ਹੈ ਅਤੇ ਉਸ ਵਲੋਂ ਪ੍ਸ਼ਾਸ਼ਨ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਦੋਸ਼ ਲਾਏ ਜਾ ਰਹੇ ਹਨ ਕਿ ਕਰਵਾਈ ਬੋਲੀ ਡਮੀ ਬੋਲੀ ਹੈ ਅਤੇ ਪਿੰਡ ਦੇ ਕੁਝ ਕਾਂਗਰਸੀ ਆਗੂਆਂ ਵਲੋਂ ਆਪਣੇ ਬੰਦੇ ਖੜੇ ਕਰਕੇ ਜੋ ਬੋਲੀ ਦਿਤੀ ਗਈ ਉਸ ਨਾਲ ਉਹ ਸਹਿਮਤ ਨਹੀਂ ਅਤੇ ਓਹਨਾ ਪ੍ਰਸ਼ਾਸ਼ਨ ਅਤੇ ਕੈਬਨਿਟ ਮੰਤਰੀ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਤੇ ਪਿਛਲੇ ਦਿਨਾਂ ਤੋਂ ਸਘਰਸ਼ ਦਾ ਰਾਹ ਅਪਣਾ ਲਿਆ ਤੇ ਦੂਸਰੇ ਪਾਸੇ ਪ੍ਰਸ਼ਾਸ਼ਨ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਕੇ ਹੋਈ ਬੋਲੀ ਨੂੰ ਸਹੀ ਆਖ ਰਿਹਾ ਹੈ ਜਿਸ ਦੇ ਚਲਦਿਆਂ ਅਜ ਜਦੋਂ ਬੋਲੀ ਦੇਣ ਵਾਲੀ ਧਿਰ ਉਸ ਜਮੀਨ ਵਿਚ ਪੁੱਜੀ ਤਾ ਦੋਹੇ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤੇ ਮਾਮਲਾ ਗਰਮ ਹੋ ਗਿਆ ਜਿਸ ਤੇ ਮੌਕੇ ਤੇ ਪੁਲਿਸ ਵੀ ਹਰਕਤ ਵਿਚ ਨਾਜਰ ਆਈ . ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਘਰਾਚੋੰ ਦੀ ਦਲਿਤਾਂ ਦੇ ਹਿੱਸੇ ਦੀ ਜਮੀਨ ਦੀ ਡੰਮੀ ਬੋਲੀ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਪਰਸ਼ਾਸਨ ਵੱਲੋਂ ਕਾਂਗਰਸੀ ਮੰਤਰੀ ਦੇ ਇਸ਼ਾਰੇ ਤੇ ਚਲਦਿਆਂ ਜਮੀਨ ਦਲਿਤਾਂ ਤੋਂ ਖੋਹਕੇ ਪਿੰਡ ਦੇ ਕੁੱਝ ਚੌਧਰੀਆਂ ਨੂੰ ਦੇਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਅੱਜ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਪਿੰਡ ਦੇ ਕਾਂਗਰਸੀ ਚੌਧਰੀ ਤੇ ਵਿਅਕਤੀਆਂ ਵੱਲੋਂ ਆਪਣਾ ਟ੍ਰੈਕਟਰ ਦੇ ਕੇ ਡੰਮੀ ਬੋਲੀ ਦੇਣ ਵਾਲਿਆਂ ਨੂੰ ਨਾਜਾਇਜ ਕਬਜਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸਨੂੰ ਮੌਕੇ ਤੇ ਇਕੱਠੇ ਹੋਏ ਦਲਿਤ ਭਾਈਚਾਰੇ ਦੇ ਲੋਕਾਂ ਨੇ ਕਾਮਯਾਬ ਨਾ ਹੋਣ ਦਿੱਤਾ। ਇਸ ਮੌਕੇ ਐਸ.ਡੀ.ਐਮ.ਭਵਾਨੀਗ,ਡੀ.ਐਸ.ਪੀ.ਭਵਾਨੀਗੜ ਸਮੇਤ ਪਹੁੰਚੀ ਭਾਰੀ ਪੁਲਿਸ ਫੋਰਸ ਵੱਲੋਂ ਟ੍ਰੈਕਟਰ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ। ਇਸ ਮੌਕੇ ਇਕੱਠੇ ਹੋਏ ਦਲਿਤਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਡੰਮੀ ਬੋਲੀ ਰੱਦ ਨਾ ਕੀਤੀ ਗਈ ਅਤੇ ਗਲਤ ਬੋਲੀ ਕਰਨ ਵਾਲੇ ਡੀ ਡੀ ਪੀ ਓ ਨਰਭਿੰਦਰ ਸਿੰਘ ਗਰੇਵਾਲ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਇਕੱਠੇ ਹੋਏ ਦਲਿਤਾਂ ਵੱਲੋਂ ਐਲਾਨ ਕੀਤਾ ਗਿਆ ਕਿ 24 ਜੁਲਾਈ ਨੂੰ ਕੈਬਨਿਟ ਮੰਤਰੀ ਦੀ ਕੋਠੀ ਦੇ ਘਿਰਾਓ ਕੀਤਾ ਜਾਵੇਗਾ .