ਭਵਾਨੀਗੜ ਤੋ ਨਾਭਾ ਸੜਕ ਤੇ ਖੜੇ ਪਾਣੀ ਕਾਰਨ ਰਾਹਗਿਰ ਬੇਹਾਲ
ਟੋਲ ਪਲਾਜਾ ਵਾਲਿਆਂ ਖਿਲਾਫ ਕੀਤਾ ਰੋਸ ਪ੍ਦਰਸ਼ਨ
ਭਵਾਨੀਗੜ 12 ਜੁਲਾਈ ( ਗੁਰਵਿੰਦਰ ਸਿੰਘ ) ਭਵਾਨੀਗੜ ਤੋ ਨਾਭਾ ਜਾਦੀ ਮੇਨ ਸੜਕ ਦਾ ਬਰਸਾਤੀ ਮੋਸਮ ਵਿੱਚ ਪਾਣੀ ਖੜਣਨ ਕਾਰਨ ਰਾਹਗਿਰ ਭਾਰੀ ਪਰੇਸ਼ਾਨੀ ਵਿੱਚ ਹਨ ਰੋਜ ਮਰਾ ਦੀ ਜਿੰਦਗੀ ਵਿੱਚ ਆਓਣ ਜਾਣ ਵਾਲੇ ਨੇੜਲੇ ਪਿੰਡਾ ਦੇ ਲੋਕਾ ਵਿੱਚ ਪਿੰਡ ਆਲੋਰਖ ਵਿਖੇ ਲੱਗੇ ਟੋਲ ਪਲਾਜਾ ਖਿਲਾਫ ਰੋਹ ਭਖਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਨੇੜਲੇ ਪਿੰਡ ਬਲਦ ਕੋਠੀ ਦੇ ਵਸਨੀਕ ਲੋਕਾ ਅੱਜ ਕੈਚੀਆ ਵਿਖੇ ਪ੍ਰਸ਼ਾਸਨ ਅਤੇ ਟੋਲ ਪਲਾਜਾ ਮੈਨੇਜਮੈਟ ਖਿਲਾਫ ਭੜਾਸ ਕੱਢਦਿਆ ਜੋਰਦਾਰ ਨਾਅਰੇਬਾਜੀ ਕੀਤੀ ਓੁਹਨਾ ਦੋਸ ਲਾਓਦਿਆ ਆਖਿਆ ਕਿ ਸੜ੍ਕ ਦੀ ਦੇਖ ਰੇਖ ਦੀ ਜੁੰਮੇਵਾਰੀ ਟੋਲ ਪਲਾਜਾ ਵਾਲਿਆਂ ਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੜਕ ਤੇ ਦੋ ਦੋ ਫੁੱਟ ਪਾਣੀ ਖੜਾ ਹੈ ਤੇ ਟੋਲ ਵਾਲੇ ਰਾਹਗਿਰਾ ਤੋ ਪੈਸੇ ਇਕੱਠੇ ਕਰਨ ਲੱਗੇ ਹਨ ਓੁਹਨਾ ਕਿਹਾ ਕਿ ਅਗਰ ਟੋਲ ਮੈਨੇਜਮੈਟ ਨੇ ਸੜਕ ਵੱਲ ਧਿਆਨ ਨਾ ਦਿੱਤਾ ਤਾ ਵੱਡਾ ਸੰਘਰਸ਼ ਓੁਲੀਕਿਆ ਜਾਵੇਗਾ । ਮੌਕੇ ਤੇ ਪੁਜੇ ਟੋਲ ਅਧਿਕਾਰੀਆਂ ਨੇ ਧਰਨੇ ਵਾਲੀ ਜਗ੍ਹਾ ਆਕੇ ਧਰਨਾਕਾਰੀਆਂ ਨੂੰ ਜ਼ਲਦੀ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਬਰ ਜ਼ੁਲਮ ਵਿਰੋਧੀ ਫ਼ਰੰਟ ਪੰਜਾਬ ਦੇ ਪ੍ਧਾਨ ਧਰਮਪਾਲ ਸਿੰਘ ਭਵਾਨੀਗੜ੍, ਨਿਰਮਲ ਸਿੰਘ ਭੜੋ , ਜਸਵਿੰਦਰ ਸਿੰਘ ਚੋਪੜਾ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਲੋਕ ਮੌਜੂਦ ਸਨ ।
ਨਾਭਾ ਰੋਡ ਤੇ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਧਰਨਾਕਾਰੀ