ਅੈਲਪਾਇਨ ਪਬਲਿਕ ਸਕੂਲ ਦੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਆਦੇਸਵੀਰ.ਜਸ਼ਨਦੀਪ.ਦਿਲਪ੍ਰੀਤ.ਤਨੁੰ ਰਾਣੀ ਤੇ ਅਰਸ਼ਦੀਪ ਨੇ ਮਾਰੀ ਬਾਜੀ
ਭਵਾਨੀਗੜ 13 ਜੁਲਾਈ ( ਗੁਰਵਿੰਦਰ ਸਿੰਘ ) ਅੱਜ ਸੀ.ਬੀ.ਅੈਸ.ਸੀ ਬੋਰਡ ਦੀਆਂ ਬਾਰਵੀ ਜਮਾਤ ਦੇ ਆਏ ਨਤੀਜਿਆਂ ਵਿੱਚ ਸਥਾਨਕ ਅੈਲਪਾਇਨ ਪਬਲਿਕ ਸਕੂਲ ਕਾਕੜਾ ਰੋਡ ਭਵਾਨੀਗੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਆਪਣਾ ਤੇ ਆਪਣੇ ਸਕੂਲ ਦਾ ਨਾ ਰੋਸ਼ਨ ਕੀਤਾ ਓੁਥੇ ਹੀ ਚੰਗੇ ਅੰਕ ਪ੍ਰਾਪਤ ਕਰਕੇ ਵਧੀਆ ਤੇ ਚੰਗੇ ਭਵਿੱਖ ਲਈ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦਿਆਂ ਅਗਲੇ ਪੜਾ ਵੱਲ ਕਦਮ ਵਧਾ ਲਏ ਹਨ । ਬਾਰਵੀ ਦੇ ਤਾਜਾ ਆਏ ਨਤੀਜਿਆਂ ਵਿੱਚ ਸਕੂਲ ਦਾ ਨਤੀਜਾ ਸੋ ਫੀਸਦੀ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦੀਆਂ ਸਕੂਲ ਦੇ ਚੇਅਰਮੈਨ ਹਰਮੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਨਾਨ ਮੈਡੀਕਲ ਗਰੁੱਪ ਵਿੱਚੋ ਆਦੇਸ਼ਵੀਰ ਸਿੰਘ ਨੇ 94.4 . ਜਸ਼ਨਦੀਪ ਕੋਰ 85.6. ਦਿਲਪ੍ਰੀਤ ਸਿੰਘ ਨੇ 83.4. ਜਤਿਨ ਕਾਸਲ ਨੇ 82.2. ਦਮਨਪ੍ਰੀਤ ਕੋਰ ਨੇ 81 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਓੁਹਨਾ ਦੱਸਿਆ ਕਿ ਮੈਡੀਕਲ ਗਰੁੱਪ ਵਿਚੋ ਤਨੁੰ ਰਾਣੀ ਨੇ 86.8. ਪ੍ਰਭਜੋਤ ਕੋਰ ਤੂਰ 83.6% ਅੰਕ ਹਾਸਲ ਕੀਤੇ । ਕਾਮਰਸ ਗਰੁੱਪ ਵਿਚੋ ਅਰਸ਼ਦੀਪ ਸਿੰਘ ਪੂਨੀਆ ਨੇ 82.8. ਗੁਰਪ੍ਰੀਤ ਕੋਰ ਨੇ 81.6. ਹਰਪ੍ਰੀਤ ਕੋਰ ਨੇ 81.6. ਅਤੇ ਗੁਰਲੀਨ ਕੋਰ ਨੇ 80.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਬਾਜੀ ਮਾਰੀ ਹੈ । ਇਸ ਮੋਕੇ ਸਕੂਲ ਦੀ ਪਿੰਰਿਸੀਪਲ ਮੈਡਮ ਰੋਮਾ ਅਰੋੜਾ ਅਤੇ ਸਕੂਲ ਦੀ ਸਮੂਹ ਮੈਨੇਜਮੈਟ ਵਲੋ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾ ਦਿੱਤੀਆਂ ਅਤੇ ਓੁਹਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।