ਹੈਰੀਟੇਜ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਗੁਰਲੀਨ ,ਈਸ਼ਾ ,ਗ੍ਰੇਸੀ ,ਲੋਹਿਤ ਤੇ ਅਨਿਸ਼ਕਾ ਸ਼ਰਮਾ ਨੇ ਮਾਰੀ ਬਾਜੀ
ਭਵਾਨੀਗੜ੍ਹ 15 ਜੁਲਾਈ { ਗੁਰਵਿੰਦਰ ਸਿੰਘ } ਸੀ.ਬੀ.ਐੱਸ.ਈ ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਥਾਨਕ ਹੈਰੀਟੇਜ ਪਬਲਿਕ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ । ਇਸ ਪ੍ਰੀਖਿਆ ਵਿੱਚ ਗੁਰਲੀਨ ਕੌਰ ਨੇ (94.8%),ਈਸ਼ਾ ਰਾਣੀ ਨੇ (94.6%), ਗ੍ਰੇਸੀ ਵਰਮਾ ਨੇ (94), ਲੋਹਿਤ ਬਾਂਸਲ (91.2%), ਅਨਿਸ਼ਕਾ ਸ਼ਰਮਾ (90.4%) ਅੰਕ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ ।ਇਸ ਤੋ ਇਲਾਵਾ 20 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅਤੇ ਇਸ ਤੋਂ ਵੱਧ ਅੰਕ ਅਤੇ 34 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ । ਸਕੂਲ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਬੱਚਿਆਂ , ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਨੂੰ ਹਮੇਸ਼ਾ ਹੀ ਫਲ਼ ਲੱਗਦਾ ਹੈ । ਸਕੂਲ ਦੇ ਸ਼ਾਨਦਾਰ ਨਤੀਜੇ ਦਾ ਸਿਹਰਾ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਦੀ ਮਿਹਨਤ ਦੇ ਸਿਰ ਵੀ ਬੱਝਦਾ ਹੈ ।ਸਕੂਲ ਪ੍ਬੰਧਕ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਬੱਚਿਆਂ ਨੂੰ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਦਸਵੀ ਕਲਾਸ ਵਿਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀ .