ਪ੍ਰਿੰਸੀਪਲ ਜਸਪ੍ਰੀਤ ਕੌਰ ਸਿੱਧੂ ਨਾਲ ਖਾਸ ਮੁਲਾਕਾਤ
ਮੇਰਾ ਜੀਵਨ ਬੱਚਿਆਂ ਅਤੇ ਸਕੂਲ ਨੂੰ ਸਮਰਪਿਤ : ਮੈਡਮ ਸਿੱਧੂ
ਭਵਾਨੀਗੜ:(ਕ੍ਰਿਸ਼ਨ ਚੌਹਾਨ) ਅੱਜ ਅਸੀਂ ਉਸ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਜਿੰਨਾ ਨੇ ਬਿਨਾਂ ਕਿਸੇ ਸੁਆਰਥ ਤੋਂ ਆਪਣੇ ਤਨੋਂ ਮਨੋ ਇਸ ਸਕੂਲ ਨੂੰ ਸਮਰਪਿਤ ਕੀਤਾ ਹੈ ਜਿਹਨਾਂ ਦਾ ਨਾਮ ਮੈਡਮ ਜਸਪ੍ਰੀਤ ਕੌਰ ਸਿੱਧੂ ਹੈ ਅਤੇ ਉਹ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਭਵਾਨੀਗੜ੍ਹ ਵਿਖੇ 23 ਜਨਵਰੀ 2018 ਨੂੰ ਆਪਣਾ ਪ੍ਰਿੰਸੀਪਲ ਦੇ ਤੋਰ ਤੇ ਆਏ ਸੀ ਜਿਸ ਸਮੇਂ ਸਕੂਲ ਦੇ ਹਾਲਾਤ ਬਹੁਤ ਖਰਾਬ ਅਧਿਆਪਕਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀ ਸੀ ਪਰ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ ਦੀ ਮੇਹਨਤ ਸਦਕਾ ਸਕੂਲ ਦਾ ਕਾਫੀ ਸੁਧਾਰ ਕੀਤਾ ਮੈਡਮ ਸਿੱਧੂ ਨਾਲ ਗੱਲ ਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਮੈਂ 23 ਜਨਵਰੀ 2018 ਨੂੰ ਮੈਂ ਸਕੂਲ ਦੀ ਹਾਲਤ ਕਰਕੇ ਆਦਰਸ਼ ਸਕੂਲ ਬਾਲਦ ਖੁਰਦ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਸੀ ਤਾਂ ਸਕੂਲ ਦੇ ਹਾਲਾਤ ਜੋ ਬਹੁਤ ਖਰਾਬ ਸਨ ਪਰ ਮੈਂ ਫੇਰ ਵੀ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਮੈਂ ਇਹਨਾਂ ਦਾ ਮੁਸ਼ਕਿਲਾਂ ਦਾ ਢੁਕਵਾਂ ਹੱਲ ਕੱਢਦੇ ਹੋਏ ਸਕੂਲ ਨੂੰ ਬੇਹਤਰ ਬਣਾਉਣ ਦੀ ਕਾਰਗੁਜ਼ਾਰੀ ਕੀਤੀ ਪਰ ਮਈ 2018 ਕੁੱਝ ਘਰੇਲੂ ਮੁਸ਼ਕਿਲਾਂ ਕਰਕੇ ਮੈਨੂੰ ਸਕੂਲ ਵਿੱਚੋ ਜਾਣਾ ਪਿਆ ਪਰ ਮੈਡਮ ਜਸਪ੍ਰੀਤ ਕੌਰ ਸਿੱਧੂ ਦੇ ਜਾਣ ਨਾਲ ਸਕੂਲ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਤੇ ਞੀ ਮਾੜਾ ਅਸਰ ਪਿਆ ਜਿਸ ਕਾਰਨ ਮੈਡਮ ਜਸਪ੍ਰੀਤ ਕੌਰ ਸਿੱਧੂ ਨੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਦੁਬਾਰਾ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਮੈਡਮ ਦੇ ਦੋਬਾਰਾ ਆਉਣ ਨਾਲ ਸਕੂਲ ਦੇ ਕਾਰਜਕਾਰੀ ਢਾਂਚੇ ਵਿੱਚ ਬਹੁਤ ਸੁਧਾਰ ਹੋਇਆ ਜਿਸ ਕਾਰਨ ਲਾਕਡਾਉਨ ਵਿੱਚ ਵੀ ਲਗਾਤਾਰ ਦਾਖਲੇ ਹੁੰਦੇ ਰਹੇ ਅਤੇ ਮੈਡਮ ਜਸਪ੍ਰੀਤ ਕੌਰ ਦੇ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਗਿਣਤੀ 1633 ਸੀ ਹੁਣ ਉਹ ਵੱਧ ਕੇ 1891 ਹੋ ਗਈ ਹੈ ਅਤੇ ਮੈਡਮ ਸਿੱਧੂ ਨੇ ਕਿਹਾ ਕਿ ਮੈਂ ਬਹੁਤ ਸ਼ਪਸ਼ਟ ਅਤੇ ਮੇਹਨਤੀ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੀ ਹਾਂ ਅਤੇ ਮੈਂ ਆਪਣੀਆਂ ਸੇਵਾਵਾਂ ਨਿਭਾਉਂਦੀ ਰਹਾਂਗੀ.
ਜਸਪ੍ਰੀਤ ਕੌਰ ਸਿੱਧੂ ਆਦਰਸ਼ ਸੀਨੀਅਰ ਸਕੂਲ ਬਾਲਦ ਖੁਰਦ