ਖੂਸ਼ਵੰਤ ਸਿੰਘ ਦੂਜੀ ਵਾਰ ਬਣੇ ਨੀਲ ਕੰਠ ਸੋਸਾਇਟੀ ਦੇ ਪ੍ਧਾਨ
ਬਹਾਦਰ ਸਿੰਘ . ਅਵਤਾਰ ਸਿੰਘ . ਪ੍ਦੀਪ ਕੁਮਾਰ.ਜਸਵਿੰਦਰ ਸਿੰਘ .ਰਾਜਵੀਰ ਸਿੰਘ ਛੇ ਮੈਬਰੀ ਟੀਮ ਚ ਸ਼ਾਮਲ
ਭਵਾਨੀਗੜ 19 ਜੁਲਾਈ ( ਗੁਰਵਿੰਦਰ ਸਿੰਘ ) : ਸਥਾਨਕ ਨੀਲ ਕੰਠ ਸਿਟੀ ਵੈਲਫੇਅਰ ਸੋਸਾਇਟੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਨੇਪਰੇ ਚੜੀ ਜਿਸ ਵਿੱਚ ਸਰਬਸੰਮਤੀ ਨਾਲ 2019_ 2020 ਸੈਸ਼ਨ ਦੀ ਕਮੇਟੀ ਵਲੋ ਪਿਛਲੇ ਸਾਲ ਦੇ ਕੰਮਾ ਦਾ ਲੇਖਾ ਜੋਖਾ ਕੀਤਾ ਅਤੇ ਕੀਤੇ ਕੰਮਾ ਦਾ ਵੇਰਵਾ ਸੋਸਾਇਟੀ ਅੱਗੇ ਰੱਖਿਆ ਅਤੇ ਪੁਰਾਣੀ ਚੁਣੀ ਕਮੇਟੀ ਜੋ ਪਿਛਲਾ ਕਾਰਜਕਾਲ ਨਿਸਚਿਤ ਸਮੇ ਤੇ ਪੂਰਾ ਕਰ ਚੁੱਕੀ ਸੀ ਨੂੰ ਭੰਗ ਕਰਦਿਆਂ ਨਵੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਪਿਛਲੇ ਸਮੇ ਸੋਸਾਇਟੀ ਦੇ ਕੰਮਾ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਣ ਲ਼ਈ ਪਿਛਲੇ ਸਾਲ ਵਾਲੀ ਸਮੂਹ ਕਮੇਟੀ ਮੈਬਰਾਂ ਨੂੰ ਮੁਬਾਰਕਾ ਦਿੰਦੀਆਂ ਨਵੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਮੁੜ ਤੋ ਖੁਸ਼ਵੰਤ ਸਿੰਘ ਨੂੰ ਪ੍ਧਾਨ ਬਣਾਇਆ ਗਿਆ ਅਤੇ ਓੁਹਨਾ ਨਾਲ ਨਵੀ ਛੇ ਮੈਬਰੀ ਟੀਮ ਦਾ ਗਠਨ ਕਰਦਿਆਂ ਬਹਾਦਰ ਸਿੰਘ. ਅਵਤਾਰ ਸਿੰਘ. ਪ੍ਦੀਪ ਕੁਮਾਰ. ਜਸਵਿੰਦਰ ਸਿੰਘ. ਰਾਜਵੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ । ਇਸ ਮੋਕੇ ਨਵੀ ਚੁਣੀ ਕਮੇਟੀ ਨੂੰ ਨੀਲ ਕੰਠ ਸਿਟੀ ਵੈਲਫੇਅਰ ਸੋਸਾਇਟੀ ਅਤੇ ਨੀਲ ਕੰਠ ਨਿਵਾਸੀਆਂ ਵਲੋ ਸਮੂਹ ਕਮੇਟੀ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਲੱਡੂ ਵੰਡੇ ਗਏ । ਇਸ ਮੋਕੇ ਸਮੂਹ ਨੀਲ ਕੰਠ ਨਿਵਾਸੀਆਂ ਵਲੋ ਨਵੀ ਚੁਣੀ ਕਮੇਟੀ ਨੂੰ ਸ਼ੁਭ ਕਾਮਨਾਵਾ ਭੇਟ ਕੀਤੀਆਂ ਗਈਆਂ । ਇਸ ਮੋਕੇ ਯੋਗੇਸ਼ ਕੁਮਾਰ. ਦਵਿੰਦਰ ਪਾਲ ਸਿੰਘ . ਜਸਵਿੰਦਰ ਸਿੰਘ . ਮਨੀਸ਼ ਕੁਮਾਰ. ਬਲਵਿੰਦਰ ਸਿੰਘ. ਹਰਦੀਪ ਸਿੰਘ. ਦੀਪਕ ਕੁਮਾਰ. ਜਤਿੰਦਰ ਸਿੰਘ. ਰਾਜਵੀਰ ਸਿੰਘ. ਮਿੱਕੀ ਮਿੱਤਲ. ਪ੍ਰਦੀਪ ਅਨੰਦ. ਬੀਰਪਾਲ ਸਿੰਘ. ਰੋਣੀ ਸਿੰਗਲਾ. ਰਾਜੀਵ ਗਰਗ. ਸਵਰਨ ਸਿੰਘ. ਮੁਰਲੀ ਪਬਰੇਜਾ. ਦਵਿੰਦਰ ਸਿੰਘ ਨੋਨੀ ਵੀ ਮੋਜੂਦ ਸਨ ।
ਨਵੀ ਚੁਣੀ ਕਮੇਟੀ ਤੇ ਮੈਬਰ ਸਹਿਬਾਨ ।