ਮਨੁੱਖੀ ਅਧਿਕਾਰ ਮੰਚ ਵੱਲੋਂ ਰੁਖ਼ ਲਗਾਓ, ਦੇਸ਼ ਬਚਾਓ ਅਭਿਆਨ ਸ਼ੁਰੂ
101 ਪੌਦੇ ਸ਼ਰਧਾਲੂਆਂ ਨੂੰ ਵੰਡੇ : ਡਾ ਜਸਵੰਤ ਸਿੰਘ ਖੇੜਾ
ਖੰਨਾ 20 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਮਨੁੱਖੀ ਅਧਿਕਾਰ ਮੰਚ ਵੱਲੋਂ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਸਥਾ ਦੇ ਕੌਮੀ ਪ੍ਧਾਨ ਡਾ ਜਸਵੰਤ ਸਿੰਘ ਖੇੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿਚ ਮਨੁਖਤਾ ਦੇ ਭਲੇ ਲਈ ਰੁੱਖ ਲਗਾਓ, ਦੇਸ਼ ਬਚਾਓ ਅਭਿਆਨ ਤਹਿਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅਸਥਾਨ ਤੋਂ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਪ੍ਰੇਮੀ, ਲਖਵਿੰਦਰ ਸਿੰਘ ਪਾਇਲ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਮਾਣਕ ਮਾਜਰਾ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ,ਰੀਨਾ ਰਾਣੀ , ਹਰਭਜਨ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਸਿੰਘ ਚੇਅਰਮੈਨ ਅਤੇ ਓਪ ਮਨੇਜਰ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਲੋਂ ਆਗਾਜ਼ ਕੀਤਾ ਗਿਆ। ਇਸ ਮੌਕੇ ਮੰਚ ਵੱਲੋਂ 101 ਪੌਦੇ ਗੁਰੂ ਘਰ ਵਿੱਚ ਆਏ ਹੋਏ ਸ਼ਰਧਾਲੂਆਂ ਨੂੰ ਵੰਡੇ ਗਏ । ਇਸ ਮੌਕੇ ਡਾਕਟਰ ਜਸਵੰਤ ਸਿੰਘ ਖੇੜਾ ਦੇ ਕਿਹਾ ਕਿ ਦਰਖ਼ਤਾਂ ਤੋਂਂ ਬਿਨਾਂ ਇਨਸਾਨ ਦਾ ਜਿਉਣਾ ਦੁੱਭਰ ਹੋ ਸਕਦਾ ਹੈ ਕਿਉਂਕਿ ਇਨਸਾਨ ਨੂੰ ਜੰਮਣ ਤੋਂ ਲੈਕੇ ਮਰਨ ਤੱਕ ਪੌਦਿਆਂ ਦੀ ਜ਼ਰੂਰਤ ਹੁੰਦੀ ਹੈ । ਉਨ੍ਹਾਂ ਨੂੰ ਬੂਟੇ ਬਿਲਕੁਲ ਫਰੀ ਦਿੱਤੇ ਜਾਣਗੇ।
ਰੁੱਖ ਲਗਾਓ ਦਾ ਸੰਦੇਸ਼ ਦਿੰਦੇ ਹੋਏ ਆਗੂ .