ਵੈਕਸੀਨ ਸਬੰਧੀ ਸ਼ਿਕਾਇਤ ਨਾ ਸੁਣੇ ਜਾਣ ਤੋ ਨਰਾਜ ਆਸ਼ਾ ਵਰਕਰਾਂ ਖੋਲਿਆ ਮੋਰਚਾ
ਓੁਚ ਅਧਿਕਾਰੀਆਂ ਖਿਲਾਫ਼ ਕੀਤੀ ਜੋਰਦਾਰ ਨਾਅਰੇਬਾਜੀ
ਭਵਾਨੀਗੜ 20 ਜੁਲਾਈ {ਗੁਰਵਿੰਦਰ ਸਿੰਘ} ਆਸ਼ਾ ਵਰਕਰਾਂ ਅਤੇ ਫੇਸੀਲਿਏਟਰ ਯੂਨੀਅਨ ਭਵਾਨੀਗੜ ਦੇ ਪ੍ਧਾਨ ਰਾਣੋ ਖੇੜੀ ਗਿੱਲਾਂ ਦੀ ਅਗਵਾੲੀ ਵਿੱਚ ਅੱਜ ਭਵਾਨੀਗੜ ਦੇ ਸਿਵਲ ਹਸਪਤਾਲ ਵਿਖੇ ਅੈਸ ਅੈਮ ਓ ਖਿਲਾਫ਼ ਜੋਰਦਾਰ ਨਆਰੇਬਾਜੀ ਕੀਤੀ ਗਈ । ਇਸ ਸਬੰਧੀ ਪ੍ਧਾਨ ਰਾਣੋ ਅਤੇ ਕਮਲਜੀਤ ਕੋਰ ਨੇ ਓੁਚ ਅਧਿਕਾਰੀਆਂ ਤੇ ਦੋਸ਼ ਲਾਓੁਦਿਆ ਆਖਿਆ ਕਿ ਲੰਮੇ ਸਮੇ ਤੋ ਟੀਕਾਕਰਨ ਲਈ ਜੋ ਵੈਕਸੀਨ ਵਰਤੀ ਜਾਦੀ ਹੈ ਓੁਹ ਧੱਕੇ ਨਾਲ ਆਸ਼ਾ ਵਰਕਰਾ ਤੋ ਹੀ ਮੰਗਵਾਈ ਜਾਦੀ ਹੈ ਅਤੇ ਵਾਪਸੀ ਵੀ ਓੁਹਨਾ ਰਾਹੀ ਹੀ ਕੀਤੀ ਜਾਦੀ ਹੈ ਜਦ ਕਿ ਓੁਚ ਅਧਿਕਾਰੀਆਂ ਦੇ ਨਿਰਦੇਸ਼ਾ ਅਨੁਸਾਰ ਆਸ਼ਾ ਵਰਕਰਾ ਤੋ ਜਬਰਦਸਤੀ ਵੈਕਸੀਨ ਨਹੀ ਮੰਗਵਾਈ ਜਾ ਸਕਦੀ । ਓੁਹਨਾ ਓੁਚ ਅਧਿਕਾਰੀਆਂ ਤੇ ਦੋਸ ਲਾਓੁਦਿਆ ਦੱਸਿਆ ਕਿ ਜੇਕਰ ਆਸ਼ਾ ਵਰਕਰ ਵੈਕਸੀਨ ਲਿਆਓੁਣ ਸਬੰਧੀ ਜੁਆਬ ਦਿੰਦੇ ਹਨ ਤਾ ਓੁਹਨਾ ਨੂੰ ਜਲੀਲ ਕੀਤਾ ਜਾਦਾ ਹੈ ਜਿਸ ਸਬੰਧੀ ਓੁਹਨਾ ਮਾਣਯੋਗ ਸਿਵਲ ਸਰਜਨ ਸੰਗਰੂਰ ਸੀ ਜਿਸ ਤੇ ਸਿਵਲ ਸਰਜਨ ਵਲੋ ਵੀ ਸਪਸ਼ਟ ਕੀਤਾ ਗਿਆ ਸੀ ਕਿ ਆਸ਼ਾ ਵਰਕਰਾਂ ਤੋ ਵੈਕਸੀਨ ਨਹੀ ਮੰਗਵਾਈ ਜਾ ਸਕਦੀ ਤੇ ਅੈਸ ਅੈਮ ਓ ਆਪਣੇ ਤੋਰ ਤੇ ਵੈਕਸੀਨ ਮੰਗਵਾਓੁਣ ਦਾ ਪ੍ਰਬੰਧ ਕਰੇ ਤੇ ਜਦੋ ਆਸ਼ਾ ਵਰਕਰਾ ਵਲੋ ਅੈਸ ਅੈਮ ਓ ਕੋਲ ਇਸ ਸਬੰਧੀ ਬੇਨਤੀ ਕੀਤੀ ਤਾ ਓੁਹਨਾ ਕੋਈ ਵੀ ਸੁਣਵਾਈ ਨਹੀ ਕੀਤੀ ਜਿਸ ਤੋ ਮਾਯੂਸ ਹੋ ਕੇ ਓੁਹਨਾ ਵਲੋ ਅੱਜ ਰੋਸ ਪ੍ਦਰਸ਼ਨ ਤੇ ਨਾਅਰੇਬਾਜੀ ਕੀਤੀ ਹੈ । ਓੁਹਨਾ ਚਿਤਾਵਨੀ ਦਿੱਤੀ ਕਿ ਜੇਕਰ ਵੈਕਸੀਨ ਸਬੰਧੀ ਕੋਈ ਠੋਸ ਹੱਲ ਨਹੀ ਨਿਕਲਦਾ ਤਾ ਓੁਹ 8 ਅਗਸਤ ਨੂੰ ਧਰਨਿਆ ਦਾ ਪ੍ਰੋਗਰਾਮ ਓੁਲੀਕਣਗੇ । ਇਸ ਸਬੰਧੀ ਜਦੋ ਅੈਸ ਅੈਮ ਓ ਭਵਾਨੀਗੜ ਨਾਲ ਗੱਲਬਾਤ ਕੀਤੀ ਤਾ ਓੁਹਨਾ ਦੱਸਿਆ ਕਿ ਵੈਕਸੀਨ ਲਿਆਓੁਣ ਲਈ ਇਹਨਾ ਨੂੰ 75 ਰੁਪੈ ਇਨਸੈਨਟਿਵ ਦਿੱਤਾ ਜਾਦਾ ਹੈ ਤੇ ਬੋਨਸ ਵੀ ਦਿੱਤਾ ਜਾਦਾ ਹੈ ਪਿਛਲੇ ਲੰਮੇ ਸਮੇ ਤੋ ਆਸ਼ਾ ਵਰਕਰ ਵੈਕਸੀਨ ਲਿਆਓੁਣ ਦਾ ਕੰਮ ਕਰ ਰਹੀਆ ਹਨ ਫਿਰ ਵੀ ਓੁਹਨਾ ਵਲੋ ਆਸ਼ਾ ਵਰਕਰਾ ਦੀਆਂ ਮੰਗਾਂ ਸਬੰਧੀ ਓੁਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ ਤਾ ਕਿ ਕਰੋਨਾ ਕਾਲ ਦੇ ਚਲਦਿਆਂ ਕਿਸੇ ਵੀ ਨਾਗਰਿਕ ਨੂੰ ਕੋਈ ਦਿੱਕਤ ਨਾ ਆਵੇ ।
ਧਰਨਾ ਦੇ ਰਹੀਆ ਆਸ਼ਾ ਵਰਕਰ ।