ਹਰ ਫਰੰਟ ਤੇ ਫੇਲ ਸਾਬਤ ਹੋਈ ਸੂਬਾ ਸਰਕਾਰ
ਲੋੜਵੰਦਾਂ ਦੀਆਂ ਪੈਨਸ਼ਨਾਂ ਜਲਦ ਜਾਰੀ ਕਰੇ ਸੂਬਾ ਸਰਕਾਰ :ਸਰਬਜੀਤ ਪਪੜੋਦੀ
ਖੰਨਾ 21 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਨੇ ਆਪਣੇ ਕਾਰਜਕਾਲ ਚ ਜਿੱਥੇ ਅਕਾਲੀ ਭਾਜਪਾ ਸਰਕਾਰ ਵੱਲੋਂ ਬਣਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਵਾਰੋ ਵਾਰੀ ਬੰਦ ਕੀਤਾ ,ਉੱਥੇ ਹੀ ਕੈਪਟਨ ਸਰਕਾਰ ਨੂੰ ਗ਼ਰੀਬ ਲੋੜਵੰਦਾਂ ਦੀਆਂ ਪੈਨਸ਼ਨਾਂ ਦੀ ਹਵਾ ਚ ਲਟਕਾ ਦਿੱਤੀਆਂ ਹਨ ਜਿਸ ਕਰਕੇ ਪੈਨਸ਼ਨਰ ਦੇ ਨਾਲ ਆਪਣੀ ਲੋੜਾ ਪੂਰੀ ਕਰਨ ਵਾਲੇ ਬਜ਼ੁਰਗ ਹੁਣ ਫਾਕੇ ਕੱਟਣ ਲਈ ਮਜਬੂਰ ਹੋ ਗਏ ਹਨ ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਸੀਨੀਅਰ ਮੀਤ ਪ੍ਧਾਨ ਸਰਬਜੀਤ ਸਿੰਘ ਪਪੜੋਦੀ ਨੇ ਕੀਤਾ । ਸੂਬੇ ਦੇ ਲੋਕਾਂ ਨੂੰ ਹੁਣ ਪ੍ਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੂੰ ਮੁੜ ਚੇਤੇ ਆ ਰਹੀ ਹੈ ਪਪੜੋਦੀ ਨੇ ਮੰਗ ਕੀਤੀ ਕਿ ਸਰਕਾਰ ਦੇ ਖਜਾਨੇ ਤੇ ਭਾਰ ਘਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਇਕਾ ਦੇ ਸਰਕਾਰੀ ਖਰਚਿਆ ਚ ਕਟੌਤੀ ਕਰੇ ਅਤੇ ਗਰੀਬ ਲੋੜਵੰਦਾ ਦੀਆਂ ਰਹਿੰਦੀਆਂ ਪੈਨਸ਼ਨਾ ਦੇ ਬਕਾਏ ਜਲਦ ਤੋ ਜਲਦ ਜਾਰੀ ਕੀਤੇ ਜਾਣ।ਓਹਨਾ ਮੌਜੂਦਾ ਕਾਂਗਰਸ ਸਰਕਾਰ ਤੇ ਵਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੁਖ ਮੰਤਰੀ ਪ੍ਕਾਸ਼ ਸਿੰਘ ਬਾਦਲ ਵਲੋਂ ਪਿਛਲੇ ਸਮਿਆਂ ਵਿਚ ਚਲਾਈਆਂ ਲੋਕ ਭਲਾਈ ਦੀਆਂ ਸਕੀਮ ਨੂੰ ਸੂਬੇ ਦੇ ਮੁੱਖ ਮੰਤਰੀ ਵਲੋਂ ਬੰਦ ਕਰ ਦਿਤੀਆਂ ਗਈਆਂ ਜਿਸ ਕਾਰਨ ਆਮ ਇਨਸਾਨ ਅਤੇ ਬਜ਼ੁਰਗ ਭਾਰੀ ਪ੍ਰੇਸ਼ਾਨੀ ਦਾ ਸਾਹਮਣੇ ਕਰ ਰਹੇ ਹਨ ਪਰ ਮੌਜੂਦਾ ਸਰਕਾਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਤੇ ਲੱਗੀ ਹੈ ਜਿਸ ਕਰਕੇ ਹੁਣ ਸੂਬੇ ਦੇ ਲੋਕ ਕੈਪਟਨ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਨਜਰ ਆ ਰਹੇ ਹਨ ਅਤੇ ੨੦੨੨ ਦੀ ਉਡੀਕ ਵਿਚ ਹਨ ਓਹਨਾ ਆਖਿਆ ਕੇ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਕਿ ਮੁੱਖ ਮੰਤਰੀ ਹੁੰਦਿਆਂ ਵੀ ਉਹ ਲੋਕਾਂ ਨਾਲ ਪਿੰਡ ਪਿੰਡ ਸੱਥਾਂ ਵਿਚ ਜਾ ਕੇ ਮਿਲਦੇ ਸਨ ਪਰ ਕੈਪਟਨ ਸਾਬ ਕਿੰਨੇ ਲੋਕਾਂ ਨੂੰ ਮਿਲੇ ਤੇ ਲੋਕਾਂ ਨਾਲ ਕੀਤੇ ਵਾਦਿਆਂ ਵਿਚ ਕਿੰਨੇ ਪੂਰੇ ਕੀਤੇ ਇਸ ਸਾਰੇ ਦਾ ਹਿਸਾਬ ੨੦੨੨ ਵਿਚ ਲੈਣਗੇ ਅਤੇ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ .