ਬਰਸਾਤੀ ਪਾਣੀ ਦੇ ਨਿਕਾਸ ਲਈ ਆਪ ਆਗੂਆ ਦਿੱਤਾ ਮੰਗ ਪੱਤਰ
ਜਲਦ ਕੀਤਾ ਜਾਵੇ ਬਰਸਾਤੀ ਪਾਣੀ ਦਾ ਹੱਲ : ਬੀਬਾ ਭਰਾਜ
ਭਵਾਨੀਗੜ 22 ਜੁਲਾਈ (ਗੁਰਵਿੰਦਰ ਸਿੰਘ) ਬਰਸਾਤੀ ਮੋਸਮ ਹੋਣ ਕਾਰਨ ਭਵਾਨੀਗੜ ਦੇ ਨਾਭਾ ਕੈਚੀਆਂ ਵਿਖੇ ਸੜਕ ਦੇ ਵਿਚ ਪਏ ਵੱਡੇ ਵੱਡੇ ਟੋਇਆ ਅਤੇ ਬਰਸਾਤੀ ਪਾਣੀ ਦੇ ਭਰ ਜਾਣ ਕਾਰਨ ਰੋਜਾਨਾ ਸਥਾਨਕ ਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੜਕ ਵਿਚ ਪਏ ਵੱਡੇ ਵੱਡੇ ਟੋਇਆ ਕਾਰਨ ਹਾਦਸੇ ਹੋ ਰਹੇ ਹਨ ਅਤੇ ਪਾਣੀ ਕਾਰਨ ਸਥਾਨਕ ਦੁਕਾਨਦਾਰਾਂ ਦੇ ਕੰਮ ਠੱਪ ਹੋ ਰਹੇ ਹਨ ਅਤੇ ਮੀਹ ਦਾ ਖੜਾ ਪਾਣੀ ਬਿਮਾਰੀਆਂ ਦਾ ਘਰ ਬਣ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਪ੍ਧਾਨ ਸੰਗਰੂਰ ਅਤੇ ਹਲਕਾ ਸਹਿ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਜੀ ਨੇ ਪਾਰਟੀ ਵਰਕਰਾਂ ਅਤੇ ਸਥਾਨਕ ਵਾਸੀਆਂ ਨਾਲ ਅੈਸ ਡੀ ਅੈਮ ਭਵਾਨੀਗੜ ਨੂੰ ਮੈਮੋਰੰਡਮ ਦਿੱਤਾ ਅਤੇ ਜਲਦ ਇਸ ਸਮੱਸਿਆ ਦੇ ਹੱਲ ਲਈ ਬੇਨਤੀ ਕੀਤੀ। ਇਸ ਮੋਕੇ ਬੀਬੀ ਭਰਾਜ ਨੇ ਪ੍ਸ਼ਾਸਨ ਨੂੰ ਅਪੀਲ ਕੀਤੀ ਕਿ ਬਰਸਾਤੀ ਪਾਣੀ ਦਾ ਹੱਲ ਜਲਦ ਤੋ ਜਲਦ ਕੀਤਾ ਜਾਵੇ ਅਗਰ ਹੱਲ ਨਹੀ ਹੁੰਦਾ ਤਾ ਆਪ ਸੰਘਰਸ਼ ਦਾ ਰਾਹ ਵੀ ਅਖਤਿਆਰ ਕਰ ਸਕਦੀ ਹੈ । ਇਸ ਮੌਕੇ ਆਪ ਆਗੂ ਰਾਜਿੰਦਰ ਸਿੰਘ ਗੋਗੀ, ਅਵਤਾਰ ਸਿੰਘ, ਨਿਰਭੈ ਸਿੰਘ, ਮਹਿਲਾ ਆਗੂ ਸਿੰਦਰਪਾਲ ਕੌਰ, ਹਲਕਾ ਯੂਥ ਪ੍ਰਧਾਨ ਸੰਗਰੂਰ ਹਰਦੀਪ ਤੂਰ,ਲਛਮਣ ਸਿੰਘ, ਸ਼ਰਮਾ ਜੀ ਬਾਲਦ ਕੋਠੀ ਆਦਿ ਸ਼ਾਥੀ ਹਾਜਰ ਰਹੇ।
ਅੈਸ ਡੀ ਅੈਮ ਭਵਾਨੀਗੜ ਨੂੰ ਮੈਮੋਰੰਡਮ ਦੇਣ ਅਤੇ ਇਕੱਤਰ ਹੋਏ ਆਪ ਆਗੂ .