ਭਵਾਨੀਗੜ ਚ ਗੁਰੂ ਨਾਨਕ ਮੋਦੀਖਾਨਾ ਖੋਲਣ ਲਈ ਵਿਚਾਰ ਚਰਚਾ
ਜਨਤਾ ਦੀ ਭਲਾਈ ਲਈ ਹਰ ਤਰਾਂ ਦਾ ਕਰਾਂਗੇ ਸਹਿਯੋਗ : ਮਿਲਖੀ
ਭਵਾਨੀਗੜ 24 ਜੁਲਾਈ { ਗੁਰਵਿੰਦਰ ਸਿੰਘ } ਪਿਛਲੇ ਦਿਨੀਂ ਭਵਾਨੀਗੜ ਸ਼ਹਿਰ ਵਿੱਚ ਗਠਿਤ ਕੀਤੀ ਗਈ ਗੁਰੂ ਨਾਨਕ ਮੋਦੀਖਾਨਾ ਸੇਵਾ ਕਮੇਟੀ ਦੇ ਨੁਮਾਇੰਦਿਆਂ ਨਾਲ ਸ਼ਹਿਰ ਵਿੱਚ ਦਵਾਈਆਂ ਦਾ ਮੋਦੀਖਾਨਾ ਖੋਲ੍ਣ ਸਬੰਧੀ ਮੀਟਿੰਗ ਕੀਤੀ ਗਈ ।ਗੁਰੂ ਨਾਨਕ ਮੋਦੀਖਾਨਾ ਸੰਗਰੂਰ ਦੇ ਸੰਚਾਲਕ ਚਮਨਦੀਪ ਸਿੰਘ ਮਿਲਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਸੰਗਰੂਰ ਵਿਖੇ ਸਸਤੀਆਂ ਦਵਾਈਆਂ ਦਾ ਮੋਦੀਖਾਨਾ ਖੋਲਿਆ ਗਿਆ ਹੈ ਉਸੇ ਤਰਜ ਤੇ ਭਵਾਨੀਗੜ੍ਹ ਸ਼ਹਿਰ ਦੀ ਮੋਦੀਖਾਨਾ ਸੇਵਾ ਕਮੇਟੀ ਨਾਲ ਮਿਲਕੇ ਭਵਾਨੀਗੜ੍ਹ ਚ ਵੀ ਬਹੁਤ ਜਲਦ ਗੁਰੂ ਨਾਨਕ ਮੋਦੀਖਾਨਾ ਖੋਲ੍ਹਿਆ ਜਾਵੇਗਾ ਅਤੇ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ।ਇਸ ਮੌਕੇ ਮੀਟਿੰਗ ਚ ਭਵਾਨੀਗੜ ਮੋਦੀਖਾਨਾ ਕਮੇਟੀ ਦੇ ਪ੍ਧਾਨ ਸੁਖਦੇਵ ਸਿੰਘ ਅਤੇ ਹਰਭਜਨ ਸਿੰਘ ਹੈਪੀ ਨੇ ਚਮਨਦੀਪ ਸਿੰਘ ਮਿਲਖੀ ਜੀ ਨੂੰ ਸ਼ਹਿਰ ਵਿੱਚ ਮੋਦੀਖਾਨਾ ਖੋਲ੍ਹਣ ਸਬੰਧੀ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਮਿਲਖੀ ਜੀ ਦਾ ਧੰਨਵਾਦ ਕਰਦਿਆਂ ਕੀਤਾ।
ਮੋਦੀਖਾਨਾ ਖੋਲਣ ਸਬੰਧੀ ਮੀਟਿੰਗ ਉਪਰੰਤ ਯਾਦਗਾਰੀ ਤਸਵੀਰ