ਮਨੁੱਖਤਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਇਕ ਹੋਰ ਮਿਸਾਲ
ਲਾਵਾਰਿਸ ਮੁਸਲਿਮ ਨੌਜਵਾਨ ਦੀ ਲਾਸ਼ ਨੂੰ ਦਫ਼ਨਾਇਆ
ਖੰਨਾ 24 ਜੁਲਾਈ(ਇੰਦਰਜੀਤ ਸਿੰਘ ਦੈਹਿੜੂ )ਅੱਜ ਆਪਸੀ ਭਾਈਚਾਰਕ ਏਕਤਾ ਦਾ ਸਬੂਤ ਦਿੰਦਿਆਂ ਖੰਨਾ ਵਿਖੇ ਇੱਕ ਲਾਵਾਰਿਸ ਮੁਸਲਿਮ ਨੌਜਵਾਨ ਦੀ ਲਾਸ਼ ਨੂੰ ਉਸਦੇ ਧਰਮ ਦੇ ਅਨੁਸਾਰ ਦਫ਼ਨਾਇਆ ਗਿਆ.ਇਸ ਸੰਬੰਧੀ ਸਿਟੀ ਥਾਣਾ- 1,ਏ ਐਸ ਆਈ ਜਗਤਾਰ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਖੰਨਾ ਦੇ ਸਿਵਿਲ ਹਸਪਤਾਲ ਵਿਖੇ ਬਿਮਾਰੀ ਦੀ ਹਾਲਤ ਵਿੱਚ ਆਇਆ ਸੀ ਜਿੱਥੇ ਕੀ ਉਸਦੀ ਗੰਭੀਰ ਹਾਲਤ ਹੋਣ ਕਾਰਨ ਉਸਦੀ ਮੌਤ ਹੋ ਗਈ ਸੀ ਇਸ ਸੰਬੰਧੀ ਉਹਨਾਂ ਨੂੰ ਇਤਲਾਹ ਮਿਲੀ ਸੀ ਇਸਤੇ ਉਹਨਾਂ ਨੇ ਉਸਦੇ ਕੋਲੋਂ ਮਿਲੇ ਪਤੇ ਤੇ ਸੰਪਰਕ ਕੀਤਾ ਤਾਂ ਉਹ ਗਲਤ ਸੀ ਇਸ ਲਈ ਉਹਨਾਂ ਇਸ ਸੰਬੰਧੀ ਹਰ ਪਾਸੇ ਪਤਾ ਕੀਤਾ ਕੋਈ ਉਸਨੂੰ ਈਸਾਈ ਧਰਮ ਦਾ,ਅਤੇ ਕੋਈ ਮੁਸਲਮਾਨ ਦੱਸ ਰਿਹਾ ਸੀ ਕਾਫ਼ੀ ਪਤਾ ਕਰਨ ਬਾਅਦ ਵੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਤਾਂ ਉਸਨੇ ਸਮਾਜਸੇਵੀ ਅਤੇ ਮੁਸਲਿਮ ਆਗੂ ਕਾਰੀ ਸਕੀਲ ਐਹਿਮਦ ਨਾਲ ਸੰਪਰਕ ਕਰ ਕੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਕਾਰੀ ਸਕੀਲ ਅਹਿਮਦ ,ਆਜ਼ਾਦ ਨਗਰ,ਲਲਹੇੜੀ ਰੋਡ, ਖੰਨਾ ਨੇ ਇਸ ਲਾਵਾਰਿਸ ਮ੍ਰਿਤਕ ਦੇਹ ਨੂੰ ਉਸਦੇ ਧਰਮ ਅਨੁਸਾਰਹੀ ਪੁਰੀ ਮਰਿਯਾਦਾ ਅਨੁਸਾਰ ਦਫ਼ਨਾਇਆ ਇਸ ਸੰਬੰਧੀ ਕਾਰੀ ਸਕੀਲ ਅਹਿਮਦ ਨੇ ਖੰਨਾ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਖੰਨਾ ਦੇ ਐਸ ਐਸ ਪੀ ਹਰਪ੍ਰੀਤ ਸਿੰਘ, ਅਤੇ ਸਿਟੀ ਥਾਣਾ 1 ਐਸ ਐਚ ਓਂ ਕੁਲਜਿੰਦਰ ਸਿੰਘ, ਏ ਐਸ ਆਈ ਜਗਤਾਰ ਸਿੰਘ ਸਮਾਜਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਇੱਕ ਮੂਸਲਿਮ ਲਾਵਾਰਿਸ ਲਾਸ਼ ਨੂੰ ਵੀ ਉਸਦੇ ਧਰਮ ਨਾਲ ਦਫ਼ਨਾਉਣ ਲਈ ਸਾਡੇ ਨਾਲ ਸਮਪਰਕ ਕੀਤਾ ਇਸੇ ਤਰ੍ਹਾਂ ਪਹਿਲਾਂ ਵੀ ਇੱਕ ਦੋ ਚਾਂਸ ਇਸੇ ਤਰ੍ਹਾ ਦੇ ਹੋਣ ਤੇ ਖੰਨਾ ਪੁਲਿਸ ਪੁਰੀ ਮਾਨਵਤਾ ਦੀ ਮਿਸਾਲ ਪੇਸ਼ ਕਰਦੀ ਹੈ ਸਾਡਾ ਮੁਸਲਿਮ ਭਾਈਚਾਰਾ ਇਹਨਾਂ ਦਾ ਸ਼ੁਕਰ ਗੁਜ਼ਾਰ ਹੈ.