ਮਨੁੱਖੀ ਅਧਿਕਾਰ ਮੰਚ ਵੱਲੋਂ ਹਰਿਆਵਲ ਮੁਹਿੰਮ ਦਾ ਆਗਾਜ
ਮਨਪ੍ਰੀਤ ਚਾਹਲ ਮਨੁੱਖੀ ਅਧਿਕਾਰ ਮੰਚ ਦੇ ਚੇਅਰਮੈਨ ਨਿਯੁਕਤ : ਡਾ ਖੇੜਾ
ਖੰਨਾ 30 ਜੁਲਾਈ ( ਇੰਦਰਜੀਤ ਸਿੰਘ ਦੈਹਿੜੂ )
ਮਨੁੱਖੀ ਅਧਿਕਾਰ ਮੰਚ ਦੀ ਮੀਟਿੰਗ ਜ਼ਿਲ੍ਹਾ ਰੋਪੜ ਵਿਖੇ ਜ਼ਿਲ੍ਹਾ ਪ੍ਧਾਨ ਸੁਲੱਖਣ ਸਿੰਘ ਦੀ ਪ੍ਧਾਨਗੀ ਹੇਠ ਹੋਈ ਜਿਸ ਵਿਚ ਸੰਸਥਾ ਦੇ ਕੌਮੀ ਪ੍ਧਾਨ ਡਾ ਜਸਵੰਤ ਸਿੰਘ ਖੇੜਾ ਅਤੇ ਪੰਜਾਬ ਪ੍ਰਧਾਨ ਇਸਤਰੀ ਵਿੰਗ ਸਿਮਰਨਜੀਤ ਕੌਰ ਚਾਹਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਮਨਪ੍ਰੀਤ ਸਿੰਘ ਚਾਹਲ ਨੂੰ ਜ਼ਿਲ੍ਹਾ ਚੇਅਰਮੈਨ ਜ਼ਿਲ੍ਹਾ ਰੋਪੜ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਕਿਹਾ ਕਿ ਪੂਰਾ ਅਗਸਤ ਮਹੀਨਾ ਮਨੁੱਖੀ ਅਧਿਕਾਰ ਮੰਚ ਵੱਲੋਂ ਹਰ ਜ਼ਿਲ੍ਹੇ ਵਿੱਚ ਵੱਡੇ ਪੱਧਰ ਤੇ ਪੌਦੇ ਲਗਾਏ ਜਾਣ ਗੇ ਕਿਉਂਕਿ ਸਮਾਜ ਵਿਚ ਦਰਖ਼ਤਾਂ ਦੀ ਲੋੜ ਹੋਣ ਕਰਕੇ ਹਰ ਸਾਲ ਦੀ ਤਰ੍ਹਾਂ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਆਪਣੇ ਆਪਣੇ ਸਰਕਲਾਂ ਦੇ ਵਿਚ ਵਧ ਤੌਂ ਵੱਧ ਪੌਦੇ ਲਾਏ ਜਾਣ। ੳੁਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਤੁਸੀਂ ਫਰੀ ਪੌਦੇ ਲਗਵਾਉਣਾ ਚਾਹੁੰਦੇ ਹੋ ਤਾਂ ਸੰਸਥਾ ਦੇ ਕਿਸੇ ਵੀ ਅਹੁਦੇ ਦਾਰ ਜਾਂ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ।ਹੋਰਨਾਂ ਤੋਂ ਇਲਾਵਾ ਦਲਜੀਤ ਕੌਰ ਜ਼ਿਲ੍ਹਾ ਪ੍ਰਧਾਨ, ਸੀਮਾ ਰਾਣੀ ਜ਼ਿਲ੍ਹਾ ਚੇਅਰਮੈਨ ਇਸਤਰੀ ਵਿੰਗ ਅਤੇ ਹਰਪ੍ਰੀਤ ਕੌਰ ਉਪ ਪ੍ਰਧਾਨ ਅਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ.
ਨਿਯੁਕਤੀ ਪੱਤਰ ਦੇਣ ਮੌਕੇ ਮੰਚ ਦੇ ਆਗੂ