ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ :ਤੇਜਿੰਦਰਪਾਲ, ਜੀਤ
ਖੰਨਾ 31 ਜੁਲਾਈ (ਇੰਦਰਜੀਤ ਸਿੰਘ ਦੈਹਿੜੂ ) ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਅਤੇ ਕਰੀਬੀ ਸੱਤ ਸਾਲ ਪਾਰਟੀ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਅਕਾਲੀ ਆਗੂ ਅਨਿਲ ਸ਼ੁਕਲਾ ਦੇ ਅੱਜ ਦੁਬਾਰਾ ਕਾਂਗਰਸ ਪਾਰਟੀ ਚ ਜਾਣ ਤੋਂ ਬਾਅਦ ਖੰਨਾ ਸ਼ਹਿਰ ਦੀ ਹੀ ਨਹੀਂ ਹਲਕੇ ਦੀ ਸਿਆਸਤ ਚ ਗਰਮਾਹਟ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਸੂਬਾਈ ਜਨਰਲ ਸਕੱਤਰ ਅਤੇ ਸਾਬਕਾ ਕੌਾਸਲਰ ਰਾਜਿੰਦਰ ਸਿੰਘ ਜੀਤ ਨੇ ਕਿਹਾ ਕਿ ਅਨਿਲ ਸ਼ੁਕਲਾ ਦੇ ਅਕਾਲੀ ਦਲ ਛੱਡ ਕੇ ਜਾਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਤੇ ਨਾ ਹੀ ਕੋਈ ਕਾਂਗਰਸ ਨੂੰ ਇਸ ਦੇ ਨਾਲ ਫਾਇਦਾ ਹੋਣਾ ਹੈ ਇਹ ਲੋਕ ਤਾਕਤ ਨਾਲ ਪਾਰਟੀ ਚ ਰਹਿੰਦੇ ਸੀ ਉਨ੍ਹਾਂ ਦਾ ਕੋਈ ਵੀ ਵਜੂਦ ਨਹੀਂ ਅਤੇ ਪਾਰਟੀ ਨੂੰ ਕੋਈ ਦੇਣ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਪਾਲ ਸਿੰਘ ਐਡਵੋਕੇਟ ਨੇ ਸੰਪਰਕ ਕਰਨ ਤੇ ਕਿਹਾ ਕਿ ਅਨਿਲ ਸ਼ੁਕਲਾ ਪੁਰਾਣੇ ਕਾਂਗਰਸੀ ਸਨ ਅਤੇ ਕਾਂਗਰਸ ਚ ਚਲੇ ਗਏ ਹਨ ਤੇ ਤੇ ਇੰਦਰਪਾਲ ਸਿੰਘ ਨੇ ਕਿਹਾ ਕਿ ਜਥੇਦਾਰ ਤਲਵੰਡੀ ਨਾਲ ਸਹਿਚਾਰ ਹੋਣ ਕਰਕੇ ਹੀ ਪਾਰਟੀ ਚ ਆਏ ਸਨ ਉਹ ਵਨ ਮੈਨ ਸ਼ੋਅ ਸੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਉਨ੍ਹਾਂ ਦੇ ਅਕਾਲੀ ਦਲ ਛੱਡਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ।